ਸਿਹਤ ਵਿਭਾਗ ਵੱਲੋਂ ਐੱਚਪੀਵੀ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ
ਸਿਹਤ ਵਿਭਾਗ ਵੱਲੋਂ ਐੱਚਪੀਵੀ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ
Publish Date: Sat, 07 Mar 2026 05:09 PM (IST)
Updated Date: Sun, 08 Mar 2026 04:06 AM (IST)

- ਮਾਪੇ ਆਪਣੀਆਂ 14 ਸਾਲ ਦੀਆਂ ਧੀਆਂ ਨੂੰ ਤੁਰੰਤ ਲਗਵਾਉਣ ਵੈਕਸੀਨ : ਐੱਸਐੱਮਓ ਅੱਤਰੀ ਜੀਆਰਪੀ- ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਐੱਸਐੱਮਓ ਡਾਕਟਰ ਰਮੇਸ਼ ਕੁਮਾਰ ਅੱਤਰੀ ਅਤੇ ਡਾਕਟਰ ਵਿਸ਼ਾਲ ਜੱਗੀ 14 ਸਾਲ ਦੀ ਉਮਰ ਦੀ ਲੜਕੀ ਨੂੰ ਐੱਚਪੀਵੀ ਵੈਕਸੀਨ ਲਗਾਉਂਦੇ ਹੋਏ। ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਸ਼ਨਿਚਰਵਾਰ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਐੱਸਐੱਮਓ ਡਾਕਟਰ ਰਮੇਸ਼ ਕੁਮਾਰ ਅੱਤਰੀ ਦੀ ਦੇਖ ਰੇਖ ਹੇਠ ਲੜਕੀਆਂ ਨੂੰ ਸਰਵਾਈਕਲ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬਚਾਉਣ ਦੀ ਮਨੋਰਥ ਨਾਲ ਸਿਹਤ ਵਿਭਾਗ ਵੱਲੋਂ 14 ਉਮਰ ਦੀਆਂ ਲੜਕੀਆਂ ਨੂੰ ਐੱਚਪੀਵੀ (ਹਿਊਮਨ ਪੈਪੀਲੋਮਾ ਵਾਇਰਸ) ਵੈਕਸੀਨ ਦਾ ਟੀਕਾਕਰਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬੱਚਿਆਂ ਦੇ ਮਾਹਰ ਡਾਕਟਰ ਵਿਸ਼ਾਲ ਜੱਗੀ ਵੀ ਮੌਜੂਦ ਸਨ। ਐੱਚਪੀਵੀ ਵੈਕਸੀਨੇਸ਼ਨ ਸ਼ੁਰੂ ਕਰਨ ਉਪਰੰਤ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਹੋਇਆਂ ਐੱਸਐੱਮਓ ਡਾਕਟਰ ਰਮੇਸ਼ ਕੁਮਾਰ ਅੱਤਰੀ ਨੇ ਦੱਸਿਆ ਕਿ ਇਹ ਵੈਕਸੀਨ ਮੁਫਤ ਵਿੱਚ ਪਹਿਲੇ ਗੇੜ ਵਿਚ 14 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਗਾਰਡਾਸਿਲ-4 ਟੀਕਾ ਦੀ ਇਕ ਖੁਰਾਕ (0.5 ਮਿਲੀਲੀਟਰ) ਖੱਬੇ ਬਾਂਹ ਦੇ ਉੱਪਰੀ ਹਿੱਸੇ ਵਿਚ ਇੰਟਰਾਮਸਕੁਲਰ ਤਰੀਕੇ ਨਾਲ ਲਗਾਇਆ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਟੀਕਾ ਲਗਵਾਉਣ ਦੇ ਬਾਅਦ ਹਮੇਸ਼ਾਂ ਲਈ ਲੜਕੀਆਂ ਵਿਚ ਸਰਵਾਈਕਲ ਕੈਂਸਰ ਵਰਗੀ ਬਿਮਾਰੀ ਹੋਣ ਦਾ ਖ਼ਤਰਾ ਖਤਮ ਹੋ ਜਾਂਦਾ ਹੈ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਤੋਂ ਬਚਣ ਅਤੇ ਆਪਣੀਆਂ ਧੀਆਂ ਨੂੰ ਇਹ ਵੈਕਸੀਨ ਮੁਫਤ ਲਗਾ ਕੇ ਉਨ੍ਹਾਂ ਨੂੰ ਸਰਵਾਈਕਲ ਕੈਂਸਰ ਵਰਗੀ ਬਿਮਾਰੀ ਤੋਂ ਬਚਾਉਣ ’ਚ ਯੋਗਦਾਨ ਪਾਉਣ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਅੰਦਰ 17500 ਦੇ ਕਰੀਬ ਲੜਕੀਆਂ ਨੂੰ ਵੈਕਸੀਨ ਲਗਾਈ ਜਾਣੀ ਹੈ। ਇਸ ਮੰਤਵ ਲਈ ਜ਼ਿਲ੍ਹੇ ਅੰਦਰ ਸ਼ੁਰੂਆਤੀ ਚੋਣ ’ਚ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਤੋਂ ਇਲਾਵਾ 10 ਸੈਂਟਰ ਨਿਰਧਾਰਿਤ ਕੀਤੇ ਗਏ ਹਨ।