ਗੁਰਪ੍ਰੀਤ ਕੌਰ ਪੰਨੂ ਵੱਲੋਂ ਹਲਕਾ ਕੋਆਰਡੀਨੇਟਰ ਤੇ ਹੋਰ ਔਰਤਾਂ ਕੀਤੀ ਮੁਲਾਕਾਤ
ਗੁਰਪ੍ਰੀਤ ਕੌਰ ਪੰਨੂ ਵੱਲੋਂ ਦਾਬਾਂਵਾਲ ’ਚ ਮਹਿਲਾ ਵਿੰਗ ਦੀ ਹਲਕਾ ਕੋਆਰਡੀਨੇਟਰ ਤੇ ਹੋਰ ਮਹਿਲਾਵਾਂ ਕੀਤੀ ਮੁਲਾਕਾਤ
Publish Date: Sat, 14 Mar 2026 04:57 PM (IST)
Updated Date: Sun, 15 Mar 2026 04:04 AM (IST)

ਸਪਰਸ਼ ਅਠਵਾਲ, ਪੰਜਾਬੀ ਜਾਗਰਣ ਅਲੀਵਾਲ : ਬੀਤੀ ਦਿਨੀ ਮਾਨ ਸਰਕਾਰ ਵੱਲੋਂ ਦਿੱਤੀ ਗਰੰਟੀ ਮੁਤਾਬਕ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਮਹਿਲਾਵਾਂ ਨੂੰ ਸਤਿਕਾਰ ਰਾਸ਼ੀ ਪ੍ਰਤੀ ਮਹੀਨੇ ਦੇਣ ਦੇ ਐਲਾਨ ਨਾਲ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਦੀ ਜ਼ਿੰਮੇਵਾਰੀ ਵੱਧ ਗਈ ਤੇ ਮਹਿਲਾਵਾਂ ਨਾਲ ਜ਼ਰੂਰੀ ਮੀਟਿੰਗਾਂ ਵਿੱਚ ਆਪਣੀ ਪਤਨੀ ਦੀ ਮਦਦ ਲੈ ਲੈ ਰਹੇ ਬੀਤੇ ਕੱਲ੍ਹ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਦਾਬਾਂਵਾਲ ਖੁਰਦ ਵਿਖੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਪੰਨੂ ਤੇ ਹਲਕਾ ਕੋਆਰਡੀਨੇਟਰ ਦਵਿੰਦਰ ਕੌਰ ਦੀ ਅਗਵਾਈ ਹੇਠ ਔਰਤਾਂ ਵਿੰਗ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਜਨ-ਜਨ ਤਕ ਪਹੁੰਚਾਉਣ ਲਈ ਅਤੇ ਹਲਕੇ ਦੀਆਂ ਮਹਿਲਾਵਾਂ ਨੂੰ ਰੁਜ਼ਗਾਰ ਦੇਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਗੁਰਪ੍ਰੀਤ ਕੌਰ ਪੰਨੂ ਤੇ ਹਲਕਾ ਕੁਆਰਡੀਨੇਟਰ ਦਵਿੰਦਰ ਕੌਰ ਨੇ ਮੀਟਿੰਗ ’ਚ ਸੰਬੋਧਨ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਔਰਤਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਨੂੰ ਮਹਿਲਾਵਾਂ ਤੱਕ ਪਹੁੰਚਾਏ, ਕਿਉਂਕਿ ਇਹ ਸਾਡੀ ਜਿੰਮੇਵਾਰੀ ਬਣਦੀ ਹੈ। ਇਸ ਮੌਕੇ ਮਨਦੀਪ ਕੌਰ ਪੰਨੂ, ਰੁਪਿੰਦਰ ਕੌਰ ਬਲਾਕ ਸਮਿਤੀ ਮੈਂਬਰ, ਜਸਬੀਰ ਕੌਰ ਬਲਾਕ ਪ੍ਰਧਾਨ ਮਹਿਲਾ ਵਿੰਗ, ਕਵਲਜੀਤ ਕੌਰ ਪ੍ਰਧਾਨ ਮਹਿਲਾ ਵਿੰਗ, ਪਲਵਿੰਦਰ ਕੌਰ ਪੰਚਾਇਤ ਮੈਂਬਰ, ਹਰਜੀਤ ਕੌਰ ਪੰਚਾਇਤ ਮੈਂਬਰ ਪਿੰਡ ਦੀਆਂ ਹੋਰ ਮਹਿਲਾਵਾਂ ਵੀ ਹਾਜ਼ਰ ਸਨ।