ਗੁਰਦਾਸਪੁਰ ਚੌਂ ਕਰੋੜਾਂ ਦੀ ਲੁੱਟ ਸਮੇਤ ਖੋਹੀ ਕਾਰ ਟਾਂਡਾ ਨੇੜੇ ਬਰਾਮਦ
ਬੀਤੇ ਦਿਨ ਗੁਰਦਾਸਪੁਰ ਵਿਖੇ ਕੁੱਝ ਲੁਟੇਰਿਆਂ ਇੱਕ ਸੁਨਿਆਰੇ ਦੇ ਘਰ ਨੂੰ ਨਿਸ਼ਾਨਾ ਬਣਾ ਕਰੀਬ 7 ਕਰੋੜ ਦੀ ਲੁੱਟ ਅਤੇ ਉੰਨਾਂ ਦੀ ਨਿੱਜੀ ਕਾਰ ਵੀ ਚੋਰੀ ਕਰਕੇ ਲੈ ਗਏ ਸਨ । ਲੁਟੇਰਿਆਂ ਵੱਲੋਂ ਚੋਰੀ ਕੀਤੀ ਕਾਰ ਸ਼ੁੱਕਰਵਾਰ ਦੁਪਹਿਰ ਟਾਂਡਾ ਪੁਲਿਸ ਦੀ ਮੱਦਦ ਨਾਲ ਗੁਰਦਾਸਪੁਰ ਪੁਲਿਸ ਵਲੋਂ ਟਾਂਡਾ ਹੁਸ਼ਿਆਰਪੁਰ ਮੁੱਖ ਸੜਕ ਤੇ ਪਿੰਡ ਪੰਡੋਰੀ ਨੇੜਿਓਂ ਬਰਾਮਦ ਕਰ ਲਈ ।
Publish Date: Fri, 06 Mar 2026 06:21 PM (IST)
Updated Date: Fri, 06 Mar 2026 06:23 PM (IST)
ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ , ਟਾਂਡਾ ਉੜਮੁੜ : ਬੀਤੇ ਦਿਨ ਗੁਰਦਾਸਪੁਰ ਵਿਖੇ ਕੁੱਝ ਲੁਟੇਰਿਆਂ ਇੱਕ ਸੁਨਿਆਰੇ ਦੇ ਘਰ ਨੂੰ ਨਿਸ਼ਾਨਾ ਬਣਾ ਕਰੀਬ 7 ਕਰੋੜ ਦੀ ਲੁੱਟ ਅਤੇ ਉੰਨਾਂ ਦੀ ਨਿੱਜੀ ਕਾਰ ਵੀ ਚੋਰੀ ਕਰਕੇ ਲੈ ਗਏ ਸਨ । ਲੁਟੇਰਿਆਂ ਵੱਲੋਂ ਚੋਰੀ ਕੀਤੀ ਕਾਰ ਸ਼ੁੱਕਰਵਾਰ ਦੁਪਹਿਰ ਟਾਂਡਾ ਪੁਲਿਸ ਦੀ ਮੱਦਦ ਨਾਲ ਗੁਰਦਾਸਪੁਰ ਪੁਲਿਸ ਵਲੋਂ ਟਾਂਡਾ ਹੁਸ਼ਿਆਰਪੁਰ ਮੁੱਖ ਸੜਕ ਤੇ ਪਿੰਡ ਪੰਡੋਰੀ ਨੇੜਿਓਂ ਬਰਾਮਦ ਕਰ ਲਈ । ਮਿਲੀ ਜਾਣਕਾਰੀ ਅਨੁਸਾਰ ਬੀਤੇ ਕੱਲ ਕੁਝ ਅਣਪਛਾਤੇ ਲੁਟੇਰਿਆਂ ਜੋਂ ਨਿਹੰਗ ਸਿੰਘਾਂ ਦੇ ਲਿਬਾਸ ਵਿੱਚ ਸਨ ੱਵਲੋਂ ਗੁਰਦਾਸਪੁਰ ਵਿਖੇ ਇੱਕ ਬਰੁਨ ਮਹਾਜਨ ਨਾਮਕ ਸੁਨਿਆਰੇ ਦੇ ਘਰ ਅੰਦਰ ਵੜ ਉਸਦੇ ਪਰਿਵਾਰ ਨੂੰ ਬੰਦੀ ਬਣਾ ਕੇ ਕਰੀਬ 7 ਕਰੋੜ ਦਾ ਸੋਨਾ ਤੇ ਨਕਦੀ ਲੁੱਟ ਕੇ ਲੈਣ ਗਏ । ਲੁੱਟ ਤੋਂ ਬਾਅਦ ਉੰਨਾਂ ਘਰ ਅੰਦਰ ਖੜੀਆਂ ਟਾਟਾ ਕੈਰੀਅਰ ਕਾਰ ਬਲੈਕ ਕਲਰ ਵੀ ਖੋਹ ਕੇ ਲੈਣ ਗਏ । ਲੁਟੇਰਿਆਂ ਵਲੋਂ ਲੁੱਟ ਖੋਹ ਦੌਰਾਨ ਖੋਹੀ ਕਾਰ ਟਾਂਡਾ ਹੁਸ਼ਿਆਰਪੁਰ ਮੁੱਖ ਸੜਕ ਤੇ ਲਵਾਰਿਸ ਹਾਲਤ ਖੜੀ ਮਿਲੀ ਜਿਸਨੂੰ ਗੁਰਦਾਸਪੁਰ ਪੁਲਿਸ ਵਲੋਂ ਟਾਂਡਾ ਪੁਲਿਸ ਦੀ ਮੱਦਦ ਨਾਲ ਬਰਾਮਦ ਕਰ ਲਿਆ ਗਿਆ ।