ਫਤਹਿਗੜ੍ਹ ਚੂੜੀਆਂ ਸਕੂਲ ਦੀ ਗਿੱਧਾ ਟੀਮ ਸਨਮਾਨਿਤ
ਫਤਹਿਗੜ੍ਹ ਚੂੜੀਆਂ ਦੇ ਸਰਕਾਰੀ ਸਕੂਲ ਦੀ ਗਿੱਧਾ ਟੀਮ ਨੂੰ ਕੀਤਾ ਸਨਮਾਨਿਤ
Publish Date: Sat, 31 Jan 2026 03:31 PM (IST)
Updated Date: Sun, 01 Feb 2026 04:01 AM (IST)
ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ
ਫਤਹਿਗੜ੍ਹ ਚੂੜੀਆਂ : ਬੀਤੇ ਦਿਨੀਂ ਫਤਹਿਗੜ੍ਹ ਚੂੜੀਆਂ ਦਾਣਾ ਮੰਡੀ ਵਿਖੇ ਗਣਤੰਤਰ ਦਿਵਸ ਸਬੰਧੀ ਕਰਵਾਏ ਗਏ ਸਰਕਾਰੀ ਸਮਾਗਮ ’ਚ ਸਰਕਾਰੀ ਸੀਨੀਆ ਸੈਕੰਡਰੀ ਸਕੂਲ ਕੰਨਿਆ ਫਤਹਿਗੜ੍ਹ ਚੂੜੀਆਂ ਦੀ ਗਿੱਧਾ ਟੀਮ ਦੀਆਂ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਵੰਨਗੀ ਗਿੱਧਾ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ ਸੀ। ਸਮਾਗਮ ਦਾ ਦੌਰਾਨ ਗਿੱਧਾ ਟੀਮ ਦੀ ਸ਼ਾਨਦਾਰ ਪੇਸ਼ਕਾਰੀ ਬਦਲੇ ਗਿੱਧਾ ਟੀਮ ਅਤੇ ਪ੍ਰਿੰਸੀਪਲ ਅਨੀਤਾ ਅਰੋੜਾ, ਕੰਵਲਜੀਤ ਕੌਰ, ਅਮਨਦੀਪ ਕੌਰ, ਰਮਨਦੀਪ ਕਾਹਲੋਂ, ਹਰਜੀਤ ਕੌਰ, ਜੋਤੀ ਨੂੰ ਸਮਾਗਮ ਦੇ ਮੁੱਖ ਮਹਿਮਾਨ ਐੱਸਡੀਐੱਮ ਨਵਜੋਤ ਸ਼ਰਮਾ, ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਅਤੇ ਡੀਐੱਸਪੀ ਰਜੇਸ਼ ਕੱਕੜ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੋਚ ਮਨਪ੍ਰੀਤ ਸ਼ਰਮਾ ਅਤੇ ਪਲਕ ਮਲਹੋਤਰਾ ਵੀ ਮੌਜੂਦ ਸਨ।