ਪੰਡਿਤ ਮੋਹਨ ਲਾਲ ਗਲੋਬਲ ਸਕੂਲ ’ਚ ਫਰੈਂਡਸ਼ਿਪ ਫਿਸਟਾ ਪ੍ਰੋਗਰਾਮ ਕਰਵਾਇਆ
ਪੰਡਿਤ ਮੋਹਨ ਲਾਲ ਗਲੋਬਲ ਸਕੂਲ ’ਚ ਫਰੈਂਡਸ਼ਿਪ ਫਿਸਟਾ ਪ੍ਰੋਗਰਾਮ ਕਰਵਾਇਆ
Publish Date: Sat, 14 Feb 2026 03:22 PM (IST)
Updated Date: Sun, 15 Feb 2026 04:00 AM (IST)
ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ
ਫ਼ਤਹਿਗੜ੍ਹ ਚੂੜੀਆਂ : ਪੰਡਿਤ ਮੋਹਨ ਲਾਲ ਗਲੋਬਲ ਸਕੂਲ ਫਤਹਿਗੜ੍ਹ ਚੂੜੀਆਂ ਵਿਖੇ ‘ਫਰੈਂਡਸ਼ਿਪ ਫਿਸਟਾ’ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ ਬਾਹਰ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਪ੍ਰਿੰਸੀਪਲ ਵਰਿੰਦਰ ਕੌਰ ਵੱਲੋਂ ਆਏ ਹੋਏ ਬੱਚਿਆਂ ਦਾ ਤਹਿ ਦਿਲ ਤੋਂ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕ੍ਰਿਕਟ ਟੂਰਨਾਮੈਂਟ, ਸੰਗੀਤਕ, ਆਰਟ, ਡਾਂਸ ਪ੍ਰਤੀਯੋਗਤਾ ਅਤੇ ਹੋਰ ਵੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬੱਚਿਆਂ ਨੇ ਭਾਗ ਲੈ ਕੇ ਇਸ ਦਾ ਆਨੰਦ ਮਾਨਿਆ। ਬੱਚਿਆਂ ਦੇ ਖਾਣ ਪੀਣ ਵਾਸਤੇ ਟਿੱਕੀਆਂ, ਗੋਲ ਗੱਪੇ, ਡੋਸਾ, ਨਿਊਡਲ ਆਦਿ ਦੇ ਸਟਾਲ ਲਗਾਏ ਗਏ ਸਨ। ਸਕੂਲ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ। ਮੁਕਾਬਲਿਆਂ ’ਚੋਂ ਪਹਿਲਾਂ, ਦੂਜੇ ,ਤੀਜੇ ਦਰਜੇ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਕੂਲ ਪ੍ਰਿੰਸੀਪਲ ਵਰਿੰਦਰ ਕੌਰ ਵੱਲੋਂ ਬੱਚਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਕੇ ਉਹਨਾਂ ਨੂੰ ਸਕੂਲ ਵਿੱਚ ਆਉਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਸਮੇਤ ਸਕੂਲ ਕੋਆਰਡੀਨੇਟਰ ਸਰਬਜੀਤ ਕੌਰ ਅਤੇ ਅਮਨਦੀਪ ਕੌਰ, ਸਕੂਲ ਦਾ ਸਮੂਹ ਸਟਾਫ ਮਨਪ੍ਰੀਤ ਕੌਰ, ਸੰਦੀਪ ਕੌਰ, ਆਰਤੀ, ਸਲੋਨੀ, ਰੀਆ, ਨੀਲਮ, ਅਮਨਪ੍ਰੀਤ ਕੌਰ, ਅਰਸ਼ਦੀਪ ਕੌਰ, ਰਜਿੰਦਰ ਕੌਰ, ਰੂਪਨੀਤ ਕੌਰ, ਸੋਨੀਆ, ਕੋਮਲਪ੍ਰੀਤ ਕੌਰ, ਕੁਲਬੀਰ ਕੌਰ, ਮਨਪ੍ਰੀਤ ਕੌਰ, ਸੁਮਨ ਜ਼ੱਕੀ ਸਾਗਰ, ਜ਼ੱਕੀ, ਜੋਏ, ਜਗਰੂਪ ਸਿੰਘ ਆਦਿ ਹਾਜ਼ਰ ਸਨ।