ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ : ਲੰਗਾਹ
ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਵਿਰੁੱਧ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ - ਲੰਗਾਹ
Publish Date: Sun, 11 Jan 2026 05:47 PM (IST)
Updated Date: Mon, 12 Jan 2026 04:09 AM (IST)

ਲਖਬੀਰ ਖੁੰਡਾ, ਪੰਜਾਬੀ ਜਾਗਰਣ ਧਾਰੀਵਾਲ: ਗੁਰਦੁਆਰਾ ਗੜੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਰਾਜਪਾਲ ਤੋਂ ਮੰਗ ਕਰਦਿਆਂ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵਿਰੁੱਧ ਕੇਸ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਦੀ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਦਿੱਤਾ ਗਿਆ ਬਿਆਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਅਤੇ ਸਿੱਖ ਭਾਈਚਾਰੇ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਵਿੱਚ ਆਪਣੀ ਜਾਨ ਕੁਰਬਾਨ ਕੀਤੀ ਸੀ। ਉਨ੍ਹਾਂ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਨੂੰ ਕਿਹਾ ਕਿ 2027 ’ਚ ਆਉਣ ਵਾਲੀਆਂ ਚੋਣਾਂ ਦੌਰਾਨ ਕਮਰ ਕੱਸੇ ਕਰ ਲੈਣ ਅਤੇ ਹੁਣ ਲੋਕ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਇਸ ਮੌਕੇ ਸੁਖਜਿੰਦਰ ਸਿੰਘ ਸੋਨੂ ਲੰਗਾਹ, ਕੁਲਬੀਰ ਸਿੰਘ ਰਿਆੜ, ਬਾਬਾ ਅਨੂਪ ਸਿੰਘ, ਸਵਰਣ ਸਿੰਘ ਇੰਦਰਾਵਾਲ, ਅੰਮ੍ਰਿਤ ਪਾਲ ਸਿੰਘ ਭਿੰਡਰ, ਤੇਜਬੀਰ ਸਿੰਘ, ਜਰਨੈਲ ਸਿੰਘ ਕਲਾਨੌਰ, ਬਲਜੀਤ ਸਿੰਘ ਕਲਾਨੌਰ, ਬਾਬਾ ਨੱਥਾ ਸਿੰਘ, ਕਾਰੀ ਲੰਗਾਹ, ਸੋਨੂੰ ਧਾਰੀਵਾਲ, ਮੈਨੇਜਰ ਰਣਜੀਤ ਸਿੰਘ, ਮੈਨੇਜਰ ਸਤਨਾਮ ਸਿੰਘ ਗੋਸਲ, ਰਣਜੀਤ ਸਿੰਘ ਕਾਜ਼ੀਪੁਰ, ਸਤਨਾਮ ਸਿੰਘ ਬੱਬਰੀ, ਸਤਨਾਮ ਸਿੰਘ ਪਟਵਾਰੀ, ਅਸ਼ੋਕ ਮਾਹਲਾ, ਬਲਵਿੰਦਰ ਸਿੰਘ ਢਿੱਲਵਾਂ, ਜਸਪਿੰਦਰ ਸਿੰਘ ਝੰਗੀ, ਡਾਕਟਰ ਬਲਰਾਜ ਸਿੰਘ, ਬਲਜੀਤ ਸਿੰਘ ਖੰਨਾ, ਪ੍ਰੀਤਮ ਸਿੰਘ ਲੱਖਣ ਕਲਾਂ, ਗੁਰਪ੍ਰੀਤ ਸਿੰਘ ਗੁਰਚੱਕ, ਬਲਵਿੰਦਰ ਸਿੰਘ ਮਾਨੇਪੁਰ, ਡਾਕਟਰ ਬੱਗਾ ਪ੍ਰੀਤਮ ਸਿੰਘ ਮੰਗੀਆਂ, ਗੁਰਜਿੰਦਰ ਅਠਵਾਲ, ਸਾਬਕਾ ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਜੋਤੀ ਧਾਰੋਵਾਲੀ, ਗੁਰਪ੍ਰੀਤ ਸਿੰਘ ਬਾਦਲ, ਸਤਨਾਮ ਸਿੰਘ ਪਟਵਾਰੀ, ਸਿਮਰਿ ਵੈਰੋਕੇ ਤੋਂ ਇਲਾਵਾ ਹੋਰ ਅਕਾਲੀ ਵਰਕਰ ਹਾਜ਼ਰ ਸਨ।