ਅੱਪਡੇਟ)---ਪਾਕਿਸਤਾਨ ਵੱਲੋਂ ਭੇਜਿਆ ਡ੍ਰੋਨ ਨਾਲ ਬੰਨ੍ਹਿਆ ਹੈਰੋਇਨ ਦਾ ਪੈਕਟ ਬਰਾਮਦ
ਫਾਈਲ ਨੰਬਰ 23 ਦੀ ਸੋਧੀ ਹੋਈ ਖਬਰ
Publish Date: Fri, 03 Apr 2026 07:38 PM (IST)
Updated Date: Sat, 04 Apr 2026 04:11 AM (IST)
ਜੀਆਰਪੀ- ਖੇਤਾਂ ਵਿੱਚੋਂ ਮਿਲਿਆ ਡਰੋਨ ਅਤੇ ਹੈਰੋਇਨ ਦਾ ਪੈਕੇਟ। ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਰਾਵੀ ਦਰਿਆ ਦੇ ਪਾਰ ਸਥਿਤ ਪਿੰਡ ਭਰੀਆਲ ’ਚ ਬੀਐੱਸਐੱਫ ਦੇ ਜਵਾਨਾਂ ਨੇ ਡ੍ਰੋਨ ਤੇ ਉਸ ਨਾਲ ਬੰਨ੍ਹਿਆ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਬਰਾਮਦਗੀ ਬੀਐੱਸਐੱਫ ਨੇ ਟਿਪ-ਆਫ ਦੇ ਆਧਾਰ ’ਤੇ ਖੋਜ ਕਾਰਜ ਦੌਰਾਨ ਚੌਕੀ ਭਰੀਆਲ ਨੇੜੇ ਸਥਿਤ ਖੇਤਾਂ ਤੋਂ ਕੀਤੀ ਹੈ। ਬਰਾਮਦ ਕੀਤੇ ਸਾਮਾਨ ਨੂੰ ਥਾਣਾ ਬਹਿਰਾਮਪੁਰ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਤੇ ਬੀਐੱਸਐੱਫ ਵੱਲੋਂ ਆਸ-ਪਾਸ ਦੇ ਇਲਾਕਿਆਂ ’ਚ ਸਾਂਝਾ ਸਰਚ ਆਪ੍ਰੇਰਸ਼ਨ ਚਲਾਇਆ ਜਾ ਰਿਹਾ ਹੈ। ਐੱਸਐੱਚਓ ਬਹਿਰਾਮਪੁਰ ਸਾਹਿਲ ਪਠਾਨੀਆ ਨੇ ਦੱਸਿਆ ਕਿ ਬਰਾਮਦ ਕੀਤੇ ਹੈਰੋਇਨ ਦੇ ਪੈਕੇਟ ਦਾ ਵਜ਼ਨ 636 ਗ੍ਰਾਮ ਪਾਇਆ ਗਿਆ ਹੈ।