ਐੱਚਆਰਏ ਇੰਟਰਨੈਸ਼ਨਲ ਸਕੂਲ ਵਿਖੇ ਦਿੱਤੀ ਵਿਦਾਇਗੀ ਪਾਰਟੀ
ਐੱਚਆਰਏ ਇੰਟਰਨੈਸ਼ਨਲ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
Publish Date: Sat, 31 Jan 2026 03:33 PM (IST)
Updated Date: Sun, 01 Feb 2026 04:01 AM (IST)

ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਐੱਚਆਰਏ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਿਖੇ ਸਕੂਲ ਦੇ ਡਾਇਰੈਕਟਰ ਸੱਤਿਆ ਸੇਨ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਾਰ੍ਹਵੀਂ ਕਲਾਸ ਦੀ ਵਿਦਾਇਗੀ ਪਾਰਟੀ ਹੋਈ। ਇਸ ਮੌਕੇ ਉੱਤੇ ਸਕੂਲ ਦੇ ਚੇਅਰਮੈਨ ਹੀਰਾਮਨੀ ਅਗਰਵਾਲ, ਡਾਇਰੈਕਟਰ ਸੱਤਿਆ ਸੇਨ ਅਗਰਵਾਲ, ਆਂਚਲ ਅਗਰਵਾਲ, ਮੈਡਮ ਨੀਲੋਫਰ, ਸਵੀਨ ਪੁਰੀ ਅਤੇ ਨਵਦੀਪ ਕੌਰ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ ਸਨ। ਪ੍ਰੋਗਰਾਮ ਵਿੱਚ ਆਏ ਹੋਏ ਮਹਿਮਾਨਾਂ ਨੇ ਸਕੂਲ ਦੇ ਸਟਾਫ਼ ਮੈਂਬਰਾਂ ਅਤੇ ਅਧਿਆਪਕਾਂ ਦੀ ਮੌਜੂਦਗੀ ਵਿੱਚ ਜਯੋਤੀ ਜਗਾ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਪਾਰਟੀ ਵਿੱਚ ਹਾਜ਼ਰ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਸੁਆਗਤ ਕਰਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਗੇਮਾਂ ਖਿਡਾ ਕੇ ਉਨ੍ਹਾਂ ਨੂੰ ਤੋਹਫ਼ੇ ਭੇਂਟ ਕੀਤੇ। ਇਸ ਮੌਕੇ ਉੱਤੇ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਬਹੁਤ ਹੀ ਵਧੀਆ ਡਾਂਸ ਪ੍ਰੋਗਰਾਮ ਪੇਸ਼ ਕਰਕੇ ਸਾਰਿਆਂ ਦਾ ਮਨੋਰੰਜਨ ਕੀਤਾ। ਇਸ ਪਾਰਟੀ ਵਿੱਚ ਮਿਸਟਰ ਐੱਚਆਰਏ ਦਾ ਖਿਤਾਬ ਸਿਧਾਂਤ ਨੂੰ, ਮਿਸ ਐੱਚਆਰਏ ਦਾ ਖਿਤਾਬ ਅਰਸ਼ਦੀਪ ਕੌਰ ਨੂੰ, ਮਿਸਟਰ ਹੈਂਡਸਮ ਦਾ ਖਿਤਾਬ ਸਰਬਜੋਤ ਸਿੰਘ ਨੂੰ, ਮਿਸ ਚਾਰਮਿੰਗ ਦਾ ਖਿਤਾਬ ਅੰਮ੍ਰਿਤ ਕੌਰ ਨੂੰ, ਮਿਸਟਰ ਡੀਸੈਂਟ ਦਾ ਖਿਤਾਬ ਜਸਨੂਰ ਸਿੰਘ ਨੂੰ ਅਤੇ ਮਿਸ ਡੀਸੈਂਟ ਦਾ ਖਿਤਾਬ ਕੰਗਨਾ ਨੂੰ ਦਿੱਤਾ ਗਿਆ। ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਤੋਹਫੇ ਭੇਟ ਕਰਦਿਆਂ ਉਨ੍ਹਾਂ ਦੇ ਪ੍ਰਤੀ ਆਪਣੇ ਸਤਿਕਾਰ ਦੀ ਭਾਵਨਾ ਪ੍ਰਗਟ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਹੀਰਾਮਨੀ ਅਗਰਵਾਲ, ਡਾਇਰੈਕਟਰ ਸੱਤਿਆ ਸੇਨ ਅਗਰਵਾਲ, ਆਂਚਲ ਅਗਰਵਾਲ, ਡਾਕਟਰ ਪਰਾਚੀ ਅਗਰਵਾਲ ਨੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਉਨ੍ਹਾਂ ਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ। ਮੰਚ ਦਾ ਸੰਚਾਲਨ ਜੋਤੀ ਸੁਬਰੀਆ ਨੇ ਕੀਤਾ।