ਸਰਹੱਦ ’ਤੇ ਦਿਖਿਆ ਡ੍ਰੋਨ, ਤਲਾਸ਼ੀ ਦੌਰਾਨ ਨਹੀਂ ਲੱਗਾ ਕੁਝ ਹੱਥ
ਸਰਹੱਦ ਤੇ ਦਿਖਿਆ ਡਰੋਨ, ਸਰਚ ਅਭਿਆਨ ਦੌਰਾਨ ਨਹੀਂ ਲੱਗਾ ਕੁਝ ਹੱਥ
Publish Date: Sun, 11 Jan 2026 05:52 PM (IST)
Updated Date: Mon, 12 Jan 2026 04:10 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 27 ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ਦੀ ਸਰਹੱਦ ਤੇ ਸ਼ਨੀਚਰਵਾਰ ਦੀ ਰਾਤ ਸੰਘਣੀ ਦੌਰਾਨ ਭਾਰਤੀ ਸਰਹੱਦ ’ਤੇ ਡ੍ਰੋਨ ਐਕਟੀਵਿਟੀ ਵੇਖੀ ਗਈ। ਜਿਸ ਦੇ ਚੱਲਦਿਆਂ ਬੀਐੱਸਐੱਫ ਅਤੇ ਪੁਲਿਸ ਥਾਣਾ ਕਲਾਨੌਰ ਦੇ ਐੱਸਐੱਚਓ ਜਤਿੰਦਰਪਾਲ ਸਮੇਤ ਸਾਂਝੇ ਤੌਰ ’ਤੇ ਸਰਹੱਦੀ ਖੇਤਰ ’ਚ ਐਤਵਾਰ ਨੂੰ ਸਰਚ ਅਭਿਆਨ ਸ਼ੁਰੂ ਕਰਨ ਉਪਰੰਤ ਵੀ ਕੋਈ ਵੀ ਗੈਰ ਵਸਤੂ ਹੱਥ ਨਹੀਂ ਲੱਗੀ। ਇੱਥੇ ਦੱਸਣ ਯੋਗ ਹੈ ਕਿ ਸ਼ਨੀਚਰਵਾਰ ਦੀ ਰਾਤ ਸੰਘਣੀ ਧੁੰਦ ਦੌਰਾਨ ਬੀਐੱਸਐੱਫ ਦੀ ਬੀਓਪੀ ਚੰਦੂ ਵਡਾਲਾ ਦੇ ਜਵਾਨਾਂ ਨੂੰ ਆਕਾਸ਼ ’ਚ ਡਰੋਨ ਆਵਾਜ਼ ਸੁਣਾਈ ਦਿੱਤੀ ਜਿਸ ਦੇ ਚੱਲਦਿਆਂ ਐਤਵਾਰ ਨੂੰ ਬੀਐੱਸਐੱਫ ਅਤੇ ਪੰਜਾਬ ਪੁਲਿਸ ਵੱਲੋਂ ਚੰਦੂ ਵਡਾਲਾ ਨਾਲ ਲੱਗਦੇ ਖੇਤਰ ਗੁੱਜ਼ਰਾਂ ਦੇ ਡੇਰਿਆ, ਕਮਾਦ, ਕਣਕ ਦੇ ਖੇਤਾਂ ਆਦਿ ਦੀ ਬਾਅਦ ਦੁਪਹਿਰ ਤੱਕ ਛਾਣਬੀਣ ਕਰਨ ਦੇ ਬਾਵਜੂਦ ਵੀ ਕੋਈ ਵੀ ਗੈਰ ਵਸਤੂ ਬਰਾਮਦ ਨਹੀਂ ਹੋਈ। ਇਸ ਸਬੰਧੀ ਪੁਲਿਸ ਥਾਣਾ ਕਲਾਨੌਰ ਦੇ ਐੱਸਐੱਚਓ ਜਤਿੰਦਰ ਪਾਲ ਨੇ ਦੱਸਿਆ ਕਿ ਪੁਲਿਸ ਅਤੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਇਸ ਇਲਾਕੇ ’ਚ ਬਾਰੀਕੀ ਨਾਲ ਛਾਣਬੀਣ ਕੀਤੀ ਗਈ ਪ੍ਰੰਤੂ ਕੋਈ ਵੀ ਗੈਰ ਵਸਤੂ ਬਰਾਮਦ ਨਹੀਂ ਹੋਈ।