ਡਾ. ਧਰਮਸੋਤ ਦੇ ਮੈਂਬਰ ਬਲਾਕ ਸੰਮਤੀ ਜਿੱਤਣ ’ਤੇ ਸਵਾਗਤ
ਡਾ. ਧਰਮਸੋਤ ਦੇ ਮੈਂਬਰ ਬਲਾਕ ਸੰਮਤੀ ਜਿੱਤਣ ’ਤੇ ਕਾਹਲਵਾਂ ਕ੍ਰਿਸਚਨ ਕਲੋਨੀ ਵੱਲੋਂ ਭਰਵਾਂ ਸਵਾਗਤ
Publish Date: Sat, 17 Jan 2026 04:24 PM (IST)
Updated Date: Sun, 18 Jan 2026 04:04 AM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ , ਕਾਦੀਆਂ : ਵਿਧਾਨ ਸਭਾ ਹਲਕਾ ਕਾਦੀਆਂ ਅਤੇ ਬਲਾਕ ਧਾਰੀਵਾਲ ਤੋਂ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਬਲਾਕ ਸੰਮਤੀ ਮੈਂਬਰ ਗੁਰਮੀਤ ਕੌਰ ਧਰਮਸੋਤ ਪਤਨੀ ਡਾ. ਜਗਬੀਰ ਸਿੰਘ ਧਰਮਸੋਤ ਜ਼ਿਲ੍ਹਾ ਪ੍ਰਧਾਨ ਬਾਜ਼ੀਗਰ ਫਰੰਟ ਗੁਰਦਾਸਪੁਰ ਦੇ ਜਿੱਤਣ ਤੇ ਪਿੰਡ ਕਾਹਲਵਾਂ ਕ੍ਰਿਸ਼ਨ ਕਾਲੋਨੀ ਦੇ ਲੋਕਾਂ ਵੱਲੋਂ ਡਾ. ਧਰਮਸੋਤ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਧਰਮਸੋਤ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਚ ਤੁਹਾਡੇ ਹਰ ਕੰਮ, ਦੁੱਖ ਸੁੱਖ ਚ ਸ਼ਾਮਿਲ ਹੋਵਾਂਗਾ ਅਤੇ ਨਾਲ ਹੀ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕੁਲਦੀਪ ਸਿੰਘ ਕਾਹਲਵਾਂ, ਰਤਨ ਸਿੰਘ, ਵਿਜੇ ਮਸੀਹ ਮਸੀਹ ਆਗੂ, ਲਾਡੀ ਮਸੀਹ, ਸਨੀ ਕਾਹਲਵਾਂ, ਸਤਨਾਮ ਸਿੰਘ, ਜਗਬੀਰ ਸਿੰਘ ਨੰਬਰਦਾਰ ਬਸਰਾਵਾਂ, ਮਨਜੀਤ ਸਿੰਘ ਬਸਰਾਵਾਂ, ਗੁਰਨਾਮ ਸਿੰਘ ਬੋਹੜੀ ਸਾਹਿਬ ਬਸਰਾਵਾਂ, ਨਿਸ਼ਾਨ ਸਿੰਘ ਬਸਰਾਵਾ, ਸ਼ਾਮ ਸਿੰਘ ਡਰਾਈਵਰ ,ਮਨਪ੍ਰੀਤ ਸਿੰਘ ਮਣੀ ਪੰਚ ਆਦਿ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।