ਡੀਡੀਆਈ ਸਕੂਲ ਵੱਲੋਂ ਨਸ਼ੇ ਪ੍ਰਤੀ ਜਾਗਰੂਕਤਾ ਕੱਢੀ ਰੈਲੀ
ਡੀਡੀਆਈ ਸਕੂਲ ਵੱਲੋਂ ਨਸ਼ੇ ਪ੍ਰਤੀ ਜਾਗਰੂਕਤਾ ਰੈਲੀ ਕੱਢੀ ਗਈ
Publish Date: Sat, 28 Feb 2026 04:00 PM (IST)
Updated Date: Sun, 01 Mar 2026 03:59 AM (IST)
ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ
ਫਤਹਿਗੜ੍ਹ ਚੂੜੀਆਂ : ਪਿੰਡ ਪਿੰਡੀ ਦੇ ਡੀਡੀਆਈ ਸਕੂਲ ਦੇ ਐੱਮਡੀ ਇੰਦਰਜੀਤ ਸਿੰਘ ਭਾਟੀਆ ਅਤੇ ਪ੍ਰਿੰਸੀਪਲ ਸਵਲੀਨ ਭਾਟੀਆ ਦੀ ਰਹਿਨੁਮਾਈ ਹੇਠ ਸਕੂਲ ਵੈਨਾਂ ਰਾਹੀਂ ਨਸ਼ੇ ਤੇ ਇੱਕ ਰੈਲੀ ਕੱਢੀ ਗਈ। ਇਸ ਨਸ਼ੇ ਪ੍ਰਤੀ ਜਾਗਰੂਕਤਾ ਰੈਲੀ ਨੂੰ ਫਤਹਿਗੜ੍ਹ ਚੂੜੀਆਂ ਦੇ ਐੱਸਡੀਐੱਮ ਡਾ. ਨਵਜੋਤ ਸ਼ਰਮਾ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਨਸ਼ਾ ਮੁਕਤ ਸੰਸਥਾ ਦੇ ਪ੍ਰਧਾਨ ਡਾ. ਅਰਸ਼ਦੀਪ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਨਸ਼ਾ ਮੁਕਤ ਰੈਲੀ ਡੀਡੀਆਈ ਸਕੂਲ ਤੋਂ ਸ਼ੁਰੂ ਹੋ ਕੇ ਦਾਦੂਜੋਧ, ਲਾਲਾ ਨੰਗਲ, ਝੰਜੀਆਂ, ਡੋਗਰ, ਮਾਲੇਵਾਲ, ਨਿਕੋਸਰਾਂ, ਤਲਵੰਡੀ, ਸ਼ਾਹਪੁਰ, ਝੰਗੀ ਥਾਣੀ ਹੁੰਦੀ ਹੋਈ ਸ਼ਾਮਪੁਰਾ, ਸਿੰਘਪੁਰਾ, ਰਮਦਾਸ, ਅਵਾਣ, ਥੋਬਾ, ਗੱਗੋਮਾਹਲ ,ਚਮਿਆਰੀ, ਦਿਆਲ ਪੜੰਗ, ਮੋਹਣ ਭੰਡਾਰੀਆਂ ਤੇ ਵਾਪਸ ਫਿਰ ਫਤਹਿਗੜ੍ਹ ਚੂੜੀਆਂ ਡੀਡੀਆਈ ਸਕੂਲ ਪਹੁੰਚੀ। ਐੱਸਡੀਐੱਮ ਡਾ. ਨਵਜੋਤ ਅਤੇ ਡਾ. ਅਰਸ਼ਦੀਪ ਸਿੰਘ ਨੇ ਕਿਹਾ ਕਿ ਡੀਡੀਆਈ ਸਕੂਲ ਵਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ, ਉਹ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਪਹਿਲਾ ਸਕੂਲ ਹੈ, ਜਿਸ ਨੇ ਇਹ ਨਸ਼ਾ ਮੁਕਤ ਜਾਗਰੂਕਤਾ ਰੈਲੀ ਕੱਢ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਹੈ। ਐੱਮਡੀ ਇੰਦਰਜੀਤ ਭਾਟੀਆ ਅਤੇ ਪ੍ਰਿੰਸੀਪਲ ਸਵਲੀਨ ਨੇ ਐੱਸਡੀਐੱਮ ਅਤੇ ਹੋਰ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਲੀਵਾਲ ਦੇ ਐੱਸਐੱਚਓ ਲਖਵਿੰਦਰ ਸਿੰਘ, ਚੌਂਕੀ ਇੰਚਾਰਜ ਘਣੀਆਂ ਕੇ ਬਾਂਗਰ ਦੇ ਏਐੱਸਆਈ ਚਰਨਜੀਤ ਸਿੰਘ ਵੀ ਹਾਜ਼ਰ ਸਨ।