ਲੋਹੜੀ ’ਤੇ ਕਿਸਾਨ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਬਾਲਣਗੇ ਭੁੱਗਾ
ਲੋਹੜੀ ਦੇ ਦਿਨ ਕਿਸਾਨ ਤੇ ਲੋਕ ਵਿਰੋਧੀ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਭੁੱਗਾ ਬਾਲਿਆ ਜਾਵੇਗਾ
Publish Date: Sun, 11 Jan 2026 05:22 PM (IST)
Updated Date: Mon, 12 Jan 2026 04:07 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਹੰਗਾਮੀ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸੂਬਾ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਜ਼ਿਲ੍ਹੇ ਦੇ 16 ਜ਼ੋਨਾਂ ਵੱਲੋਂ ਹਾਜ਼ਰੀ ਭਰੀ ਗਈ। ਮੀਟਿੰਗ ’ਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਅੰਮ੍ਰਿਤਸਰ ਉਨ੍ਹਾਂ ਐਕਸਪ੍ਰੈਸ ਹਾਈਵੇ ਦੇ ਲਈ ਇਕੁਾਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਸਬੰਧੀ ਖੁੱਲ੍ਹ ਕੇ ਵਿਚਾਰਾਂ ਹੋਈਆਂ। ਚੁਤਾਲਾ ਨੇ ਕਿਹਾ ਕਿ ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਵਾਧੇ ਦੇ ਕੇਸਾਂ ਦਾ ਕੋਈ ਵੀ ਹੱਲ ਨਹੀਂ ਹੋਇਆ ਅਤੇ ਪ੍ਰਸ਼ਾਸਨ ਚੋਰ ਮੋਰੀ ਰਾਹੀਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਜ਼ਮੀਨਾਂ ਦੇ ਕਬਜ਼ਾ ਲੈਣ ਦੀ ਤਾਕ ਦੇ ਵਿੱਚ ਬੈਠਾ ਹੋਇਆ ਹੈ।
ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ, ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀ ਵੱਡੇ ਐਕਸ਼ਨ ਉਲੀਕੇਗੀ। ਆਗੂਆਂ ਨੇ ਕਿਹਾ ਕਿ ਲੋਹੜੀ ਦੇ ਦਿਨ ਬਿਜਲੀ ਸੋਧ ਬਿਲ 25, ਜੀ ਰਾਮ ਜੀ 25, ਬੀਜ ਬਿਲ 25 ਅਤੇ ਭਾਰਤ ਅਮਰੀਕਾ ਸਮਝੌਤੇ ’ਚੋਂ ਖੇਤੀਬਾੜੀ ਨੂੰ ਬਾਹਰ ਰੱਖਿਆ ਜਾਏ ਆਦਿ ਇਨ੍ਹਾਂ ਬਿੱਲਾ ਦੀਆਂ ਕਾਪੀਆਂ ਲੋਹੜੀ ਦੇ ਭੁੱਗੇ ਵਿੱਚ ਸਾੜਨ ਦੀ ਤਿਆਰੀ ਕੀਤੀ ਗਈ ਹੈ। ਇਸ ਮੌਕੇ ਝਿਰਮਲ ਸਿੰਘ ਬੱਜੂਮਾਨ, ਸੁਖਦੇਵ ਸਿੰਘ ਅੱਲੜ ਪਿੰਡੀ, ਹਰਭਜਨ ਸਿੰਘ ਵੈਰੋਨੰਗਲ, ਪਰਮਿੰਦਰ ਸਿੰਘ ਚੀਮਾ, ਪ੍ਰਧਾਨ ਕਵਲਜੀਤ ਸਿੰਘ ਪੰਜਗਰਾਈਆਂ, ਪ੍ਰਧਾਨ ਨਿਰਮਲ ਸਿੰਘ ਆਦੀ, ਅਨੂਪ ਸਿੰਘ ਸੁਲਤਾਨੀ, ਕੁਲਜੀਤ ਸਿੰਘ ਹਯਾਤ ਨਗਰ, ਸਤਨਾਮ ਸਿੰਘ ਖਜਾਨਚੀ, ਜਤਿੰਦਰ ਸਿੰਘ ਚੀਮਾ, ਸਕੱਤਰ ਕੁਲਵਿੰਦਰ ਸਿੰਘ ਜੋੜਾ, ਪ੍ਰਧਾਨ ਦੇਸਾ ਸਿੰਘ, ਸਕੱਤਰ ਮਨਜੀਤ ਸਿੰਘ, ਹਰਚਰਨ ਸਿੰਘ ਪ੍ਰਧਾਨ, ਗੁਰਜੀਤ ਸਿੰਘ ਬੱਲੜਵਾਲ, ਰਜਿੰਦਰ ਸਿੰਘ, ਕੈਪਟਨ ਸ਼ਵਿੰਦਰ ਸਿੰਘ, ਨਿਸ਼ਾਨ ਸਿੰਘ ਮੇੜੇ, ਸੁਰਜੀਤ ਸਿੰਘ ਨੱਤ, ਪਰਮਜੀਤ ਸਿੰਘ ਡੇਰਾ ਬਾਬਾ ਨਾਨਕ, ਸੁਖਜਿੰਦਰ ਸਿੰਘ ਗੋਤ, ਡਾ. ਦਲਜੀਤ ਸਿੰਘ, ਸੁਖਜਿੰਦਰ ਸਿੰਘ ਬਾਜਵਾ, ਜੋਗਾ ਸਿੰਘ, ਰਸ਼ਪਾਲ ਸਿੰਘ ਭਰਥ, ਬਾਬਾ ਸੁਖਦੇਵ ਸਿੰਘ, ਬੀਬੀ ਸੁਖਦੇਵ ਕੌਰ, ਬੀਬੀ ਰਮਨਜੀਤ ਕੌਰ, ਬੀਬੀ ਮਨਜੀਤ ਕੌਰ ਆਦਿ ਹਾਜ਼ਰ ਸਨ।