ਖਾਣ ਪੀਣ ਵਾਲੀਆਂ ਵਸਤਾਂ ’ਚ ਵੱਧ ਰਹੀ ਮਿਲਾਵਟ ’ਤੇ ਪ੍ਰਗਟਾਈ ਚਿੰਤਾ
ਖਾਣ ਪੀਣ ਵਾਲੀਆਂ ਵਸਤਾਂ ’ਚ ਵੱਧ ਰਹੀ ਮਿਲਾਵਟ ਤੇ ਪ੍ਰਗਟਾਈ ਚਿੰਤਾ
Publish Date: Sat, 07 Mar 2026 04:26 PM (IST)
Updated Date: Sun, 08 Mar 2026 04:03 AM (IST)

* ਮਿਲਾਵਟਖੋਰਾਂ ਨੂੰ ਨੱਥ ਪਾਈ ਜਾਵੇ ਤਾਂ ਹਸਪਤਾਲਾਂ ਦੀ ਲੋੜ ਨਹੀਂ ਬੀਟੀਐੱਲ7 ਗੱਲਬਾਤ ਕਰਦੇ ਹੋਏ ਆਗੂ। ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਸ੍ਰੀ ਹਰਗੋਬਿੰਦਪੁਰ ਸਾਹਿਬ/ਕਾਦੀਆਂ : ਸਾਡੇ ਸ਼ਹਿਰਾਂ ’ਚ ਮਿਲਾਵਟੀ ਵਸਤਾਂ ਦਾ ਇਸਤੇਮਾਲ ਕਰਨ ਨਾਲ ਬਿਮਾਰ ਹੋਈ ਮਨੁੱਖਤਾ ਦੀਆਂ ਵੱਖ ਵੱਖ ਬਿਮਾਰੀਆਂ ਦੇ ਇਲਾਜ ਵਾਸਤੇ ਸੂਬੇ ਵਿੱਚ ਅਨੇਕਾਂ ਹਸਪਤਾਲ ਹਨ। ਹਸਪਤਾਲਾਂ ਦੀ ਲੋੜ ਉੱਥੇ ਹੀ ਹੁੰਦੀ ਹੈ, ਜਿੱਥੇ ਮਨੁੱਖੀ ਸਰੀਰ ਬਿਮਾਰੀਆਂ ਨਾਲ ਵੱਧ ਤੋਂ ਵੱਧ ਗ੍ਰਹਿਸਤ ਹੋਣ, ਪਰ ਇਹ ਸਭ ਤਾਂ ਹੀ ਵਾਪਰਦਾ ਹੈ, ਜਦੋਂ ਸਾਡੇ ਖਾਣ ਪੀਣ ਵਾਲੀਆਂ ਵਸਤਾਂ ਮਨੁੱਖੀ ਸਰੀਰ ਦੇ ਹਾਣ ਪ੍ਰਮਾਣ ਅਤੇ ਮਿਆਰ ਦੀਆਂ ਨਾ ਹੋਣ, ਜੇਕਰ ਸਰਕਾਰ ਬਾਜ਼ਾਰਾਂ ਵਿੱਚ ਸਹੀ ਅਤੇ ਸ਼ੁੱਧ ਵਸਤਾਂ ਦੀ ਵਿਕਰੀ ਕਰਾਉਣ ਲਈ ਵਚਨਬੱਧ ਹੋ ਜਾਵੇ ਤਾਂ ਹਸਪਤਾਲਾਂ ਤੇ ਅਰਬਾਂ ਖਰਬਾਂ ਰੁਪਏ ਖਰਚਣ ਦੀ ਕੋਈ ਲੋੜ ਨਹੀਂ ਰਹੇਗੀ । ਇਸ ਸਬੰਧੀ ਵੱਖ ਵੱਖ ਸਮਾਜ ਸੇਵੀ ਲੋਕਾਂ ਦਾ ਕੀ ਕਹਿਣਾ ਹੈ। ਸਮਾਜ ਸੇਵੀ ਦਿਲਬਾਗ ਸਿੰਘ ਬਸਰਾਵਾਂ ਨੇ ਕਿਹਾ ਕਿ ਕੁਦਰਤ ਆਪਣੇ ਰਹਿਣ ਵਾਲੇ ਹਰ ਜੀਵ ਜੰਤੂ ਲਈ ਸ਼ੁੱਧ ਪੂਰੀ ਤੇ ਸਤੂਲਿਤ ਖੁਰਾਕ ਪੈਦਾ ਕਰਦੀ ਹੈ, ਬਾਜ਼ਾਰ ਦਾ ਦਖਲ ਅਤੇ ਹੱਦੋਂ ਵੱਧ ਮੁਨਾਫੇ ਦੀ ਹਵਸ ਇਸ ਨੂੰ ਮਿਲਾਵਟਖੋਰੀ ਵੱਲ ਤੱਕਦੀ ਹੈ। ਖਾਣ-ਪੀਣ ਦੀਆਂ ਵਸਤਾਂ ਵਿੱਚ ਖ਼ਤਰਨਾਕ ਮਿਲਾਵਟ ਕੈਂਸਰ, ਜਿਗਰ ਤੇ ਗੁਰਦੇ ਨਾਲ ਸਬੰਧਤ ਬਿਮਾਰੀਆਂ ਤੋਂ ਇਲਾਵਾ ਦਸਤ, ਐਲਰਜੀ ਤੇ ਸ਼ੂਗਰ ਨੂੰ ਜਨਮ ਦੇ ਰਹੀ ਹੈ। ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਪ੍ਰਸ਼ਾਸਨ ਦੀ ਚੌਕਸੀ ਅਤੇ ਸ਼ੁਧਤਾ ਦੀ ਪਹਿਚਾਣ ਹੀ ਮਿਲਾਵਟਖੋਰੀ ਨੂੰ ਰੋਕ ਸਕਦੀ ਹੈ। ਹਰਭੇਜ ਸਿੰਘ ਰਿਆੜ ਸਰਪੰਚ ਭਾਮ ਨੇ ਕਿਹਾ ਕਿ ਮਿਲਾਵਟਖੋਰੀ ਤੋਂ ਭਾਵ ਕਿਸੇ ਚ ਰਲਾ ਹੋਣਾ ਤੇ ਰਲਾ ਕੀਤਾ ਜਾਂਦਾ ਮੁਨਾਫੇ ਲਈ, ਫਿਰ ਭਾਵੇਂ ਉਸ ਮੁਨਾਫੇ ਲਈ ਕੀਤੀ ਮਿਲਾਵਟਖੋਰੀ ਨਾਲ ਕਿਸੇ ਦੀ ਜ਼ਿੰਦਗੀ ਵੀ ਜਾਂਦੀ ਹੋਵੇ,ਮਿਲਾਵਟਖੋਰ ਲਈ ਕੋਈ ਗਰੇਜ ਨਹੀਂ। ਮਿਲਾਵਟ ਖੋਰੀ ਨੂੰ ਗੰਭੀਰ ਅਪਰਾਧ ਦੀ ਸ੍ਰੈਣੀ ਚ ਤੇ ਮਿਲਾਵਟਖੋਰਾਂ ਦਾ ਸਮਾਜਿਕ ਬਾਈਕਾਟ ਇਸਨੂੰ ਠਲ ਪਾ ਸਕਦਾ ਹੈ। ਜਤਿੰਦਰ ਸਿੰਘ ਲੱਧਾ ਮੁੰਡਾ ਨੇ ਕਿਹਾ ਕਿ ਵਿਕਸਤ ਦੇਸ਼ਾਂ ’ਚ ਆਮ ਵਰਤੋਂ ਦੀਆਂ ਵਸਤਾਂ ਭਾਵੇਂ ਕਿੰਨੇ ਵੀ ਮਹਿੰਗੇ ਭਾਅ ਵੇਚੀਆਂ ਜਾਣ, ਪਰ ਉਹਨਾਂ ਦੇ ਬਾਜ਼ਾਰਾਂ ’ਚ ਨਿਤ ਵਰਤੋਂ ਦੀਆਂ ਖਾਣ ਪੀਣ ਵਾਲੀਆਂ ਵਸਤਾਂ ਦੀ ਗਰੰਟੀ ਨਾਲ ਵਿਕਰੀ ਕੀਤੀਆਂ ਜਾਂਦੀਆਂ ਹਨ, ਜਿਨਾਂ ਦੀ ਵਰਤੋਂ ਨਾਲ ਮਨੁੱਖ ਕਦੇ ਬਿਮਾਰ ਹੀ ਨਹੀਂ ਹੋ ਸਕਦਾ। ਸਤਨਾਮ ਸਿੰਘ ਸਰਪੰਚ ਸੱਖੋਵਾਲ ਨੇ ਕਿਹਾ ਕਿ 21ਵੀਂ ਸਦੀ ਦੇ ਇਸ ਮਿਲਾਵਟਖੋਰੀ ਤੇ ਜਿਆਦਾ ਮੁਨਾਫੇ ਦੀ ਦੌੜ ਚ ਬਹੁਤ ਗਿਣਤੀ ਕਾਰੋਬਾਰ ਤੇ ਵਪਾਰਕ ਭਾਈਚਾਰਾ ਰਾਤੋ ਰਾਤ ਅਮੀਰ ਤੇ ਕਰੋੜਪਤੀ ਹੋਣਾ ਚਾਹੁੰਦਾ ਹੈ ,ਜਿਸ ਦੇ ਚਲਦਿਆਂ ਬਾਜ਼ਾਰ ਚ ਮਨੁੱਖ ਦੇ ਵਰਤਣ ਜਾਂ ਖਾਣ ਪੀਣ ਵਾਲੀਆਂ ਅਨੇਕਾਂ ਵਸਤਾਂ ਚ ਅਨਚਾਹੇ ਕੈਮੀਕਲ ਜੁਗਤ ਰਸਾਈਨਾ ਦੀ ਮਿਲਾਵਟ ਕਰਕੇ ਭਾਰੀ ਮੁਨਾਫਾ ਕਮਾਉਣ ਲਈ ਰਾਹ ਪੱਧਰਾ ਕਰ ਲਿਆ ਜਾਂਦਾ ਹੈ ਤੇ ਚੰਗਾ ਭਲਾ ਤੁਰਦਾ ਫਿਰਦਾ ਮਨੁੱਖ ਗਿਨਵੇ ਦਿਨਾਂ ਚ ਮੰਜੇ ਤੇ ਬੈਠਣ ਲਈ ਮਜਬੂਰ ਹੋ ਜਾਂਦਾ ਹੈ। ਹਰਵਿੰਦਰਪਾਲ ਸਿੰਘ ਸ਼ਾਹਬਾਦ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਕਿਸਾਨ ਵਿੰਗ ਪੰਜਾਬ ਦੇ ਜਨਰਲ ਸਕੱਤਰ ਨੇ ਕਿਹਾ ਕਿ ਤੰਦਰੁਸਤ ਸਰੀਰ ਕੁਦਰਤ ਦਾ ਮਨੁੱਖ ਲਈ ਸਭ ਤੋਂ ਵੱਡਾ ਵਰਦਾਨ ਹੈ। ਤੰਦਰੁਸਤ ਸਰੀਰ ਦੇ ਅੰਦਰ ਤੰਦਰੁਸਤ ਮਨ ਦਾ ਵੀ ਵਾਸ ਹੁੰਦਾ ਹੈ, ਜਿਹੜਾ ਆਮ ਵਿਕਤੀ ਦਾ ਹੌਸਲਾ ਹਮੇਸ਼ਾ ਬੁਲੰਦ ਰੱਖਦਾ ਹੈ ਤੇ ਉਸ ਨੂੰ ਸਰੀਰਕ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਤੇ ਸਮਰਥਾ ਪ੍ਰਧਾਨ ਕਰਦਾ ਹੈ ।ਚੰਗੀ ਖੁਰਾਕ ,ਚੰਗਾ ਰਹਿਣ ਸੈਣ, ਚੰਗੀ ਆਬੋ ਹਵਾ, ਚੰਗਾ ਪਰਿਵਾਰ, ਚੰਗਾ ਚੌਗਿਰਦਾ ਤੇ ਚੰਗੀ ਸੁਸਾਇਟੀ ਮਨੁੱਖ ਦੀ ਸਰੀਰਕ ਤੰਦਰੁਸਤੀ ਤੇ ਬੁਨਿਆਦੀ ਢਾਂਚੇ ਦਾ ਕੰਮ ਕਰਦੀਆਂ ਹਨ। ਸੀਨੀਅਰ ਕਾਂਗਰਸੀ ਆਗੂ ਜਸਪਾਲ ਸਿੰਘ ਤੱਤਲਾ ਨੇ ਕਿਹਾ ਕਿ ਅਫਸਰਸ਼ਾਹੀ ਦੇ ਹੱਡਾਂ ’ਚ ਭ੍ਰਿਸ਼ਟਾਚਾਰ ਦੀ ਬੀਮਾਰੀ ਵੜੀ ਹੋਈ ਹੈ, ਜੋ ਲੱਖਾਂ ਰੁਪਏ ਦੀਆਂ ਤਨਖਾਹਾਂ ਲੈਣ ਦੇ ਬਾਵਜੂਦ ਮਿਲਾਵਟੀ ਵਸਤੂਆਂ ਤਿਆਰ ਕਰਨ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਅਸਲ ’ਚ ਚਾਹੀਦਾ ਤਾਂ ਇਹ ਹੈ ਕਿ ਇਨਸਾਨੀਅਤ ਤੇ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਾਰਵਾਈ ਕੀਤੀ ਜਾਵੇ।