ਸਿਵਲ ਸਰਜਨ ਵੱਲੋਂ ਸੀਐੱਚਸੀ ਕਾਹਨੂੰਵਾਨ ਤੇ ਪੁਰਾਣਾਸ਼ਾਲਾ ਦਾ ਦੌਰਾ
ਸਿਵਲ ਸਰਜਨ ਨੇ ਕੀਤਾ ਸੀਐੱਚਸੀ ਕਾਹਨੂੰਵਾਨ ਅਤੇ ਪੁਰਾਣਾਸ਼ਾਲਾ ਦਾ ਅਚਨਚੇਤ ਦੌਰਾ
Publish Date: Sat, 31 Jan 2026 03:41 PM (IST)
Updated Date: Sun, 01 Feb 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ , ਗੁਰਦਾਸਪੁਰ: ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਵੱਲੋ ਸੀਐੱਚਸੀ ਕਾਹਨੂੰਵਾਨ ਅਤੇ ਪੁਰਾਣਾ ਸ਼ਾਲਾ ਦਾ ਅਚਨਚੇਤ ਦੌਰਾ ਕੀਤਾ ਗਿਆ। ਸਿਹਤ ਸੰਸਥਾ ਦੇ ਦੌਰੇ ਦੌਰਾਨ ਉਨ੍ਹਾਂ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਮਰੀਜ਼ਾਂ ਦੇ ਇਲਾਜ ਅਤੇ ਸਹੂਲਤ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਦਵਾਈਆਂ ਆਦਿ ਦਾ ਪੂਰਾ ਸਟਾਕ ਰੱਖਣ ਲਈ ਕਿਹਾ ਗਿਆ। ਸਮੂਹ ਸਟਾਫ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ ਅਤੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਸੀਐੱਚਸੀ ਕਾਹਨੂੰਵਾਨ ਵਿਖੇ ਬਣ ਰਹੇ ਬਲਾਕ ਪ੍ਰਾਇਮਰੀ ਹੈਲਥ ਯੂਨਿਟ ਬਾਰੇ ਜਾਣਕਾਰੀ ਲਈ।
ਇਸ ਮੌਕੇ ਸਿਵਲ ਸਰਜਨ ਡਾਕਟਰ ਮਹੇਸ਼ ਪ੍ਰਭਾਕਰ ਨੇ ਕਿਹਾ ਕਿ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਮੁਫ਼ਤ ਇਲਾਜ਼ ਦੀ ਸਹੂਲੀਅਤ ਮੁਹੱਈਆ ਹੈ। ਮਰੀਜ਼ਾਂ ਨੂੰ ਸਾਰੀ ਸਰਕਾਰੀ ਸਹੂਲਤਾਂ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਸਪੈਸ਼ਲਿਸਟ ਡਾਕਟਰਾਂ ਦੇ ਨਾਲ ਹੀ ਮੈਡੀਕਲ ਅਫਸਰ, ਸਟਾਫ ਨਰਸ ਅਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ ਕੀਤੀ ਹੈ ਜਿਸ ਨਾਲ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ। ਇਸ ਮੌਕੇ ਡਾਕਟਰ ਅੰਕੁਰ ਕੌਸ਼ਲ ਆਦਿ ਹਾਜ਼ਰ ਸਨ।