- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਸਿਟੀ ਦੀ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਹੈਰੋਇਨ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ’ਚ 8 ਗ੍ਰਿ਼ਫਤਾਰ

ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਸਿਟੀ ਦੀ ਪੁਲਿਸ ਦੇ ਹੱਥ ਉਸ ਵੇਲੇ ਵੱਡੀ ਸਫਲਤਾ ਲੱਗੀ, ਜਦੋਂ ਹੈਰੋਇਨ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਵਿਚ 8 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਸਿਟੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਬਟਾਲਾ ਡਾ. ਮਹਿਤਾਬ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਦਿਆਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਏ.ਐੱਸ.ਆਈ ਸਤਨਾਮ ਸਿੰਘ ਨੇ ਥਾਣੇ ਵਿਚ ਦਰਜ ਮੁਕੱਦਮਾ ਨੰਬਰ 16 ਮਿਤੀ 21.1.26 ਧਾਰਾ 21-27-ਏ-61-85 ਐੱਨਡੀਪੀਐੱਸ ਐਕਟ ਜਿਸ ਤਹਿਤ ਇਕ ਮੋਬਾਈਲ ਫੋਨ ਵੀਵੋ, 103 ਗ੍ਰਾਮ ਹੈਰੋਇਨ, ਇਕ ਵਰਨਾ ਕਾਰ 5300 ਰੁਪਏ ਡਰੱਗੀ ਮਨੀ ਬਰਾਮਦ ਕੀਤੀ ਗਈ ਸੀ ਅਤੇ ਦੋ ਲੋੜੀਂਦੇ ਮੁਲਜ਼ਮ ਬਲਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਅਜੀਤ ਸਿੰਘ ਵਾਸੀ ਕਲਾਨੌਰ ਨੂੰ ਕਾਬੂ ਕੀਤਾ ਗਿਆ, ਜਿਸ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁਕੱਦਮਾ ਨੰਬਰ 42 ਮਿਤੀ 28.2.26 ਧਾਰਾ 21.61.85 ਐੱਨਡੀਪੀਐੱਸ ਐਕਟ ਥਾਣਾ ਸਿਟੀ ਬਟਾਲਾ ਦੇ ਮੁਲਜ਼ਮ ਜਾਫਰ ਪੁੱਤਰ ਰਾਜੂ ਵਾਸੀ ਗੁੱਜਰਪੁਰਾ ਡਾਕਖਾਨਾ ਭੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਨੂੰ ਮਿਤੀ 28.2.26 ਨੂੰ ਗ੍ਰਿ਼ਫ਼ਤਾਰ ਕੀਤਾ, ਜਿਸ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਇਸ ਦਾ 2 ਦਿਨਾ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਐੱਸਐੱਚ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਹੌਲਦਾਰ ਪਵਨਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਨੇੜੇ ਬਰਫ ਵਾਲਾ ਕਾਰਖਾਨਾ ਬੈਂਕ ਕਾਲੋਨੀ ਤੋਂ ਚਾਰ ਨੌਜਵਾਨਾਂ ਰਮਨ ਪੁੱਤਰ ਸਰਦਾਰੀ ਲਾਲ ਵਾਸੀ ਕਾਦੀਆਂ ਚੂੰਗੀ ਧਰਮਪੁਰ ਕਾਲੋਨੀ, ਆਕਾਸ਼ ਧੀਰ ਪੁੱਤਰ ਰਵਿੰਦਰ ਕੁਮਾਰ ਵਾਸੀ ਪੁਰੀਆਂ ਮੁਹੱਲਾ, ਸ਼ਿਵਮ ਉਰਫ ਸ਼ਿਸੂ ਪੁੱਤਰ ਮੰਗਲ ਕੁਮਾਰ ਤੇ ਤਰੁਣ ਸ਼ਰਮਾ ਪੁੱਤਰ ਅਸ਼ੋਕ ਕੁਮਾਰ ਵਾਸੀਆਨ ਸੇਖੜੀਆਂ ਮੁਹੱਲਾ ਬਟਾਲ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ ਹੈਰੋਇਨ ਦੀ ਕਾਲਖ ਨਾਲ ਲਿਬੜੀਆਂ 2 ਪੰਨੀਆਂ, 2 ਲਾਈਟਰ, 2 ਨੋਟ ਦਸ-ਦਸ ਰੁਪਏ ਦੇ ਬਰਾਮਦ ਕੀਤੇ ਗਏ। ਐੱਸਐੱਚਓ ਨੇ ਅੱਗੇ ਦੱਸਿਆ ਕਿ ਉਕਤ ਚਾਰਾਂ ਖਿਲਾਫ ਥਾਣਾ ਸਿਟੀ ਵਿਚ ਐੱਨਡੀਪੀਐੱਸ ਐਕਟ ਦੀ ਬਣਦੀ ਧਾਰਾ ਹੇਠ ਮੁਕੱਦਮਾ ਨੰਬਰ 43 ਦਰਜ ਕਰ ਦਿੱਤਾ ਗਿਆ ਹੈ। ਐੱਸਐੱਚਓ ਸੁਖਜਿੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਧਰ, ਏਐੱਸਆਈ ਸਤਨਾਮ ਸਿੰਘ ਨੇ ਬੀਤੇ ਕੱਲ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਨੇੜੇ ਬਰਫ ਵਾਲਾ ਕਾਰਖਾਨਾ ਬੈਂਕ ਕਾਲੋਨੀ ਤੋਂ ਦੋ ਨੌਜਵਾਨਾਂ ਰਾਹੁਲ ਚੰਡੋਕ ਪੁੱਤਰ ਵਿਪਨ ਕੁਮਾਰ ਵਾਸੀ ਪੁਰੀਆਂ ਮੁਹੱਲਾ ਅਤੇ ਰੋਹਿਤ ਉਰਫ ਜੱਟਾ ਪੁੱਤਰ ਬੂਟਾ ਵਾਸੀਰ ਰਾਮ ਨਗਰ ਬਟਾਲਾ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ ਤਲਾਸ਼ੀ ਦੌਰਾਨ 105 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਐੱਸਐੱਚਓ ਸੁਖਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਦੋਵਾਂ ਨੌਜਵਾਨਾਂ ਖਿਲਾਫ ਥਾਣਾ ਸਿਟੀ ਵਿਚ ਮੁਕੱਦਮਾ ਨੰਬਰ 44 ਦਰਜ ਕਰ ਦਿੱਤਾ ਗਿਆ ਹੈ।