ਮਾਸਟਰ ਦਰਸ਼ਨ ਸਿੰਘ ਦੀ ਮੌਤ ’ਤੇ ਛੋਟੇਪੁਰ ਨੇ ਕੀਤਾ ਦੁੱਖ ਸਾਂਝਾ
ਸਿੱਖਿਆ ਸ਼ਾਸਤਰੀ ਮਾਸਟਰ ਦਰਸ਼ਨ ਸਿੰਘ ਦੀ ਮੌਤ ਤੇ ਛੋਟੇਪੁਰ ਨੇ ਕੀਤਾ ਦੁੱਖ ਸਾਂਝਾ
Publish Date: Sat, 21 Mar 2026 03:42 PM (IST)
Updated Date: Sun, 22 Mar 2026 04:02 AM (IST)
ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ
ਕਲਾਨੌਰ: ਪਿੰਡ ਬਿਸ਼ਨਕੋਟ ਦੇ ਸਿੱਖਿਆ ਸ਼ਾਸ਼ਤਰੀ ਮਾਸਟਰ ਦਰਸ਼ਨ ਸਿੰਘ, ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ. ਦੇ ਪਰਿਵਾਰ ਨਾਲ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮਾਸਟਰ ਦਰਸ਼ਨ ਸਿੰਘ ਬਿਸ਼ਨਕੋਟ ਵੱਲੋਂ ਆਪਣੀ ਲਗਨ ਨਾਲ ਪੜ੍ਹਾਏ ਵਿਦਿਆਰਥੀ ਵੱਖ-ਵੱਖ ਵਿਭਾਗਾਂ ਵਿੱਚ ਉੱਚ ਅਹੁਦਿਆਂ ਤੇ ਰਹਿ ਕੇ ਸਮਾਜ ਦੀ ਸੇਵਾ ਕਰ ਰਹੇ ਹਨ। ਛੋਟੇਪੁਰ ਨੇ ਕਿਹਾ ਕਿ ਮਾਸਟਰ ਦਰਸ਼ਨ ਸਿੰਘ ਜਿੱਥੇ ਉੱਘੇ ਸਿੱਖਿਆ ਸ਼ਾਸਤਰੀ ਸਨ ਉਥੇ ਸਮਾਜ ਸੇਵਕ, ਵਾਤਾਵਰਨ ਪ੍ਰੇਮੀ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਇਨਸਾਨ ਸਨ। ਉਨ੍ਹਾਂ ਕਿਹਾ ਕਿ ਮਾਸਟਰ ਦਰਸ਼ਨ ਸਿੰਘ ਦੀ ਅਚਾਨਕ ਹੋਈ ਮੌਤ ਨਾਲ ਜਿੱਥੇ ਪਰਿਵਾਰ ਅਤੇ ਸਮਾਜ ਨੂੰ ਘਾਟਾ ਪਿਆ ਹੈ ਉਥੇ ਉਹਨਾਂ ਨੂੰ ਵੀ ਨਿੱਜੀ ਘਾਟਾ ਪਿਆ ਹੈ ਕਿਉਂਕਿ ਮਾਸਟਰ ਦਰਸ਼ਨ ਸਿੰਘ ਉਹਨਾਂ ਦੇ ਕਰੀਬੀ ਸਲਾਹਕਾਰ ਸਨ। ਇਸ ਮੌਕੇ ਅਮਨਦੀਪ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਸਰਪੰਚ ਮਨਜੀਤ ਸਿੰਘ ਚਿੱਕੜੀ, ਹਰਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਜਸ਼ਨਪ੍ਰੀਤ ਸਿੰਘ ਦਮਨਪ੍ਰੀਤ ਸਿੰਘ, ਚੈਨ ਸਿੰਘ, ਪ੍ਰੀਤਮ ਸਿੰਘ ਸਾਬਕਾ ਸਰਪੰਚ ਵੀ ਮੌਜੂਦ ਸਨ।