ਸ਼੍ਰੀ ਐੱਮਐੱਲਪੁਰੀ ਚਿਲਡਰਨ ਸਕੂਲ ’ਚ ਕਰਵਾਏ ਸ਼ਤਰੰਜ ਮੁਕਾਬਲੇ
ਸ਼੍ਰੀ ਐੱਮਐੱਲਪੁਰੀ ਚਿਲਡਰਨ ਸਕੂਲ 'ਚ ਕਰਵਾਏ ਸ਼ਤਰੰਜ ਮੁਕਾਬਲੇ
Publish Date: Sat, 28 Feb 2026 04:41 PM (IST)
Updated Date: Sun, 01 Mar 2026 04:01 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਵਿੱਦਿਆ ਦੇ ਚਾਨਣ ਮੁਨਾਰੇ ਵਜੋਂ ਜਾਣੇ ਜਾਂਦੇ ਸ਼੍ਰੀ ਐੱਮਐੱਲ ਪੁਰੀ ਚਿਲਡਰਨ ਹਾਈ ਸਕੂਲ ਕਲਾਨੌਰ ਵਿੱਚ ਸਕੂਲ ਪ੍ਰਬੰਧਕ ਰਾਮ ਸਿੰਘ ਠਾਕੁਰ, ਪ੍ਰਿੰਸੀਪਲ ਸੱਤਿਆ ਸਿੰਘ ਠਾਕੁਰ, ਵਾਇਸ ਪ੍ਰਿੰਸੀਪਲ ਨੰਦਿਤਾ, ਡਾਇਰੈਕਟਰ ਨਿਰਮਲ ਪ੍ਰਧਾਨ ਅਤੇ ਸਲਾਹਕਾਰ ਅੰਮ੍ਰਿਤਾ ਠਾਕੁਰ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਦੇ ਸ਼ਤਰੰਜ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜੱਜ ਦੀ ਭੂਮਿਕ ਕੰਵਲਜੀਤ ਕੌਰ, ਰਮਨਦੀਪ ਅਤੇ ਪੁਨੀਤ ਕੌਰ ਵੱਲੋਂ ਨਿਭਾਈ ਗਈ। ਇਸ ਸ਼ਤਰੰਜ ਮੁਕਾਬਲਿਆਂ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕਰਨ ਤੋਂ ਇਲਾਵਾ ਵਿਦਿਆਰਥੀਆਂ ਵਿੱਚ ਨੌਵੀ ਕਲਾਸ ਦੇ ਵਿਦਿਆਰਥੀਆਂ ਦੇ ਦਿਲਜੀਤ ਸਿੰਘ ਅਤੇ ਅਸ਼ਬੀਰ ਸਿੰਘ ਨੇ ਲੜੀਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਵਿਦਿਆਰਥਣਾਂ ਵਿੱਚ ਹਰਲੀਨ ਢੀਂਗਰਾ ਨੇ ਪਹਿਲਾ ਅਤੇ ਚੌਥੀ ਜਮਾਤ ਦੀ ਸਿਮਰਨਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੱਤਿਆ ਠਾਕੁਰ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਵਿੱਦਿਆ, ਖੇਡਾਂ ਤੋਂ ਇਲਾਵਾ ਹਰ ਖੇਤਰ ਵਿੱਚ ਜੋੜਨ ਲਈ ਸਮੇਂ-ਸਮੇਂ ਤੇ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਸਕੂਲ ਦੀ ਵਿਦਿਆਰਥੀਆਂ ਵਿੱਚ ਮੁਕਾਬਲਿਆਂ ਦੀ ਰੁਚੀ ਵਧੇ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਉੱਚ ਪੱਧਰੀ ਸਿੱਖਿਆ ਪ੍ਰਾਪਤ ਕਰਕੇ ਦੇਸ਼ ਦੇ ਚੰਗੇ ਨਾਗਰਿਕ ਬਣ। ਇਸ ਮੌਕੇ ਵੰਦਨਾ ਕੁਮਾਰੀ, ਰਣਜੀਤ ਕੌਰ, ਸ਼ਾਲੂ ਸ਼ਰਮਾ, ਪੁਨਮ ਸ਼ਰਮਾ ਵੰਦਨਾ, ਨਿਕਤਾ, ਰਿਸ਼ੀਕਾ, ਪਲਵੀ, ਨਿਸ਼ਾ, ਕਾਜਲ, ਸੇਜਲ ਨੇ ਇਸ ਸ਼ਤਰੰਜ ਪ੍ਰਤਿਯੋਗਤਾ ਨੂੰ ਨੇਪਰੇ ਚੜਾਉਣ ਵਿੱਚ ਅਹਿਮ ਯੋਗਦਾਨ ਪਾਇਆ।