ਕੋਰਸ ਪੂਰਾ ਹੋਣ ’ਤੇ ਸਰਟੀਫਿਕੇਟ ਤੇ ਸਿਲਾਈ ਮਸ਼ੀਨਾਂ ਵੰਡੀਆਂ
ਕੋਰਸ ਪੂਰਾ ਕਰਨ ਉਪਰੰਤ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਵੰਡੀਆਂ
Publish Date: Sun, 22 Mar 2026 05:18 PM (IST)
Updated Date: Sun, 22 Mar 2026 05:19 PM (IST)

ਲਖਬੀਰ ਖੁੰਡਾ, ਪੰਜਾਬੀ ਜਾਗਰਣ ਧਾਰੀਵਾਲ : ਪੰਜ ਆਬ ਸੋਸ਼ਲ ਵੈੱਲਫੇਅਰ ਸੋਸਾਇਟੀ (ਰਜਿਸਟਰਡ) ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਇਕ ਹੋਰ ਸ਼ਲਾਘਾਯੋਗ ਉਪਰਾਲਾ ਕਰਦਿਆਂ ਪਿੰਡ ਪੀਰ ਦੀ ਸੈਨ ਵਿਖੇ ਚਲਾਏ ਜਾ ਰਹੇ ਮੁਫਤ ਸਲਾਈ ਸਿਖਲਾਈ ਸੈਂਟਰ ਦਾ ਕੋਰਸ ਸਫਲਤਾਪੂਰਵਕ ਪੂਰਾ ਕਰਵਾਇਆ ਗਿਆ। ਇਸ ਮੌਕੇ ਕੋਰਸ ਪੂਰਾ ਕਰਨ ਵਾਲੀਆਂ 18 ਲੜਕੀਆਂ ਨੂੰ ਸਰਟੀਫਿਕੇਟਾਂ ਦੇ ਨਾਲ-ਨਾਲ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ। ਸਮਾਗਮ ਦੌਰਾਨ ਸੋਸਾਇਟੀ ਦੇ ਸਰਪ੍ਰਸਤ ਮਨਜੀਤ ਸਿੰਘ ਨਿਊਯਾਰਕ, ਚੇਅਰਮੈਨ ਉਂਕਾਰ ਸਿੰਘ, ਪ੍ਰਧਾਨ ਦਿਲਬਾਗ ਸਿੰਘ ਉਰਫ ਹੈਪੀ ਪੰਧੇਰ, ਮਾਸਟਰ ਗੁਰਨਾਮ ਸਿੰਘ ਨਿਊਯਾਰਕ, ਸਰਪੰਚ ਸਿਮਰਦੀਪ ਸਿੰਘ ਦੇ ਮਾਤਾ ਗੁਰਮੀਤ ਕੌਰ ਤੇ ਬਲਬੀਰ ਸਿੰਘ ਬਰਾੜ ਦੇ ਧਰਮ ਪਤਨੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਵਿਦੇਸ਼ਾਂ ਵਿਚ ਵੱਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਆਪਣੀ ਨੇਕ ਕਮਾਈ ਦਾ ਦਸਵੰਧ ਭੇਜਦੀਆਂ ਹਨ, ਜਿਸ ਨਾਲ ਅਜਿਹੇ ਭਲਾਈ ਦੇ ਕੰਮ ਸੰਭਵ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਘੁਮਾਣ ਵਿਖੇ ਵੀ 42 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟ ਵੰਡੇ ਗਏ ਸਨ ਤੇ ਹੁਣ ਪੀਰ ਦੀ ਸੈਨ ਵਿਚ ਇਹ ਉਪਰਾਲਾ ਕੀਤਾ ਗਿਆ ਹੈ। ਪਿੰਡ ਦੇ ਸਰਪੰਚ ਸਿਮਰਦੀਪ ਸਿੰਘ ਤੇ ਸਮੁੱਚੀ ਪੰਚਾਇਤ ਵੱਲੋਂ ਪੰਜ ਆਬ ਸੋਸ਼ਲ ਵੈੱਲਫੇਅਰ ਸੋਸਾਇਟੀ ਦਾ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਚ ਤਰਲੋਚਨ ਸਿੰਘ, ਪਰਮਜੀਤ ਸਿੰਘ, ਇਕਬਾਲ ਮਸੀਹ, ਜਸਪਾਲ ਕੌਰ, ਜਸਵਿੰਦਰ ਕੌਰ, ਰਛਪਾਲ ਸਿੰਘ ਨੰਬਰਦਾਰ, ਸੇਵਰ ਰਾਜ ਸਿੰਘ, ਸੇਵਾ ਸਿੰਘ, ਡਾਕਟਰ ਬਲਕਾਰ ਸਿੰਘ, ਡਾ. ਸ਼ਮਸ਼ੇਰ ਸਿੰਘ, ਲਾਲੀ ਪੀਰ ਦੀ ਸੈਨ, ਸਿਲਾਈ ਟੀਚਰ ਨਰਿੰਦਰ ਕੌਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।