ਕੈਂਬ੍ਰਿਜ ’ਚ ‘ਕਿੰਡਰਗਾਰਟਨ ਗ੍ਰੈਜੂਏਸ਼ਨ ਡੇ’ ਧੂਮਧਾਮ ਨਾਲ ਮਨਾਇਆ
ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿਖੇ ‘ਕਿੰਡਰਗਾਰਟਨ ਗ੍ਰੈਜੂਏਸ਼ਨ ਡੇ’ ਧੂਮਧਾਮ ਨਾਲ ਮਨਾਇਆ
Publish Date: Sun, 22 Mar 2026 05:40 PM (IST)
Updated Date: Sun, 22 Mar 2026 05:43 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿਚ ‘ਕਿੰਡਰਗਾਰਟਨ ਗ੍ਰੈਜੂਏਸ਼ਨ ਡੇ’ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮਕਸਦ ਨੰਨ੍ਹੇ ਬੱਚਿਆਂ ਨੂੰ ਅੱਗੇ ਦੀ ਸਿੱਖਿਆ ਲਈ ਪ੍ਰੇਰਿਤ ਕਰਨਾ ਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਵਧਾਉਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਸਨਮਾਨ ਨਾਲ ਹੋਈ। ਬੱਚਿਆਂ ਤੇ ਅਧਿਆਪਕਾਂ ਵੱਲੋਂ ਸਵਾਗਤੀ ਭਾਸ਼ਣ ਪੇਸ਼ ਕੀਤੇ ਗਏ ਜਦਕਿ ਬੱਚਿਆਂ ਨੇ ਨਾਚ, ਫੋਨਿਕ ਐਕਟ ਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਉੱਤੇ ਆਧਾਰਿਤ ਨਾਟਕ ਰਾਹੀਂ ਸਭ ਦਾ ਮਨ ਮੋਹ ਲਿਆ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਗ੍ਰੈਜੂਏਸ਼ਨ ਸਮਾਰੋਹ ਸੀ, ਜਿਸ ਵਿਚ ਬੱਚਿਆਂ ਨੇ ਕੈਪ ਤੇ ਗਾਊਨ ਪਾ ਕੇ ਪ੍ਰਮਾਣ ਪੱਤਰ ਪ੍ਰਾਪਤ ਕੀਤੇ। ਇਸ ਮੌਕੇ ਚੇਅਰਪਰਸਨ, ਡਾਇਰੈਕਟਰ, ਪ੍ਰਿੰਸੀਪਲ ਤੇ ਪ੍ਰਬੰਧਕ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਅੰਤ ਵਿਚ ਧੰਨਵਾਦ ਪ੍ਰਸਤੁਤੀ ਤੇ ਰਾਸ਼ਟਰੀ ਗੀਤ ਨਾਲ ਪ੍ਰੋਗਰਾਮ ਦਾ ਸਮਾਪਨ ਹੋਇਆ।