ਸੀਬੀਏ ਇਨਫੋਟੈੱਕ ਵੱਲੋਂ ਕੰਪਿਊਟਰ ਤੇ ਆਈਟੀ ਦੇ ਨਵੇਂ ਬੈਚ ਸ਼ੁਰੂ
ਸੀਬੀਏ ਇਨਫੋਟੈਕ ਵੱਲੋਂ ਕੰਪਿਊਟਰ ਅਤੇ ਆਈਟੀ ਦੇ ਨਵੇਂ ਬੈਚ ਸ਼ੁਰੂ
Publish Date: Sun, 22 Mar 2026 04:34 PM (IST)
Updated Date: Sun, 22 Mar 2026 04:37 PM (IST)
ਸੁਖਦੇਵ ਸਿੰਘ ਖੁਸ਼ੀਪੁਰ, ਪੰਜਾਬੀ ਜਾਗਰਣ ਗੁਰਦਾਸਪੁਰ : ਸੀਬੀਏ ਇਨਫੋਟੈੱਕ ਵੱਲੋਂ ਸਕੂਲ ਤੇ ਕਾਲਜ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ ਕੰਪਿਊਟਰ ਤੇ ਆਈਟੀ ਦੇ ਨਵੇਂ ਬੈਚ ਸ਼ੁਰੂ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਬੀਏ ਇਨਫੋਟੈੱਕ ਦੇ ਡਾਇਰੈਕਟਰ ਇੰਜੀਨੀਅਰ ਸੰਦੀਪ ਕੁਮਾਰ ਨੇ ਦੱਸਿਆ ਕਿ ਜੋ ਨਵਾਂ ਬੈਚ ਸੁਰੂ ਕੀਤਾ ਗਿਆ ਹੈ, ਉਸ ਵਿਚ ਪਹਿਲੇ 30 ਵਿਦਿਆਰਥੀਆਂ ਨੂੰ ਫੀਸ ਵਿਚ 10 ਫੀਸਦ ਛੂਟ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਮੁਫਤ ਵਿਚ ਪੰਜਾਬੀ ਤੇ ਇੰਗਲਿਸ਼ ਦੀ ਟਾਈਪਿੰਗ ਵੀ ਸਿਖਾਈ ਜਾਵੇਗੀ। ਸੰਦੀਪ ਨੇ ਕਿਹਾ ਕਿ ਅੱਜ ਦਾ ਯੁੱਗ ਕੰਪਿਊਟਰ, ਆਈਟੀ ਤੇ ਏਆਈ ਨਾਲ ਸਬੰਧਤ ਯੁੱਗ ਹੈ। ਇਸ ਲਈ ਜਿਹੜੇ ਵਿਦਿਆਰਥੀ ਆਪਣੇ ਜੀਵਨ ਵਿਚ ਅੱਗੇ ਵਧਣਾ ਚਾਹੁੰਦੇ ਹਨ, ਉਹ ਕੰਪਿਊਟਰ ਦੀ ਜਾਣਕਾਰੀ ਜ਼ਰੂਰ ਰੱਖਣ।