ਲੜਕੀ ਨੂੰ ਅਗਵਾ ਕਰਨ ਦੇ ਦੋਸ਼ ’ਚ ਮਾਮਲਾ ਦਰਜ
ਇੱਕ ਨੌਜਵਾਨ ਵਿਰੁੱਧ ਲੜਕੀ ਨੂੰ ਅਗਵਾ
Publish Date: Sat, 14 Mar 2026 05:20 PM (IST)
Updated Date: Sun, 15 Mar 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਦਾਸਪੁਰ : ਧਾਰੀਵਾਲ ਥਾਣੇ ਦੀ ਪੁਲਿਸ ਨੇ ਨੌਜਵਾਨ ਖਿਲਾਫ਼ ਲੜਕੀ ਨੂੰ ਵਿਆਹ ਦਾ ਵਾਅਦਾ ਕਰਕੇ ਵਰਗਲਾ ਕੇ ਭਜਾ ਕੇ ਲੈ ਜਾਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਪੁਲਿਸ ਨੂੰ ਦੱਸਿਆ ਕਿ ਉਹ ਨਾਈ ਦਾ ਕੰਮ ਕਰਦਾ ਹੈ। 9 ਮਾਰਚ ਨੂੰ ਉਹ ਆਪਣੀ ਦੁਕਾਨ ’ਤੇ ਗਿਆ ਹੋਇਆ ਸੀ। ਜਦੋਂ ਉਹ ਸ਼ਾਮ ਨੂੰ ਲੱਗਭੱਗ 7:30 ਵਜੇ ਘਰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਉਸਦੀ ਧੀ ਗਾਇਬ ਹੈ। ਉਸਨੇ ਇਲਾਕੇ ਵਿੱਚ ਉਸਦੀ ਭਾਲ ਕੀਤੀ ਪਰ ਉਸਨੂੰ ਲੱਭ ਨਹੀਂ ਸਕਿਆ। ਬਾਅਦ ’ਚ, ਉਸਨੂੰ ਪਤਾ ਲੱਗਾ ਕਿ ਉਸਦੀ ਧੀ ਨੂੰ ਸੈਮੂਅਲ ਮਸੀਹ ਨਾਂ ਦੇ ਇੱਕ ਵਿਅਕਤੀ ਨੇ ਵਿਆਹ ਦਾ ਵਾਅਦਾ ਕਰਕੇ ਵਰਗਲਾ ਕੇ ਭਜਾ ਲਿਆ ਸੀ।