ਪੀਐੱਮ ਕਿਸਾਨ ਰਜਿਸਟ੍ਰੇਸ਼ਨ ਤੇ ਨਾੜ ਨਾ ਸਾੜਨ ਬਾਰੇ ਕੀਤਾ ਜਾਗਰੂਕ
ਖੇਤੀਬਾੜੀ ਦਫ਼ਤਰ ਕਾਦੀਆਂ ਸਰਕਲ ਕੰਡੀਲਾ ਵੱਲੋਂ ਪਿੰਡ ਨੱਤ ’ਚ ਕਰਵਾਇਆ ਕੈਂਪ ਦਾ ਸਮਾਰੋਹ
Publish Date: Sat, 28 Feb 2026 03:45 PM (IST)
Updated Date: Sun, 01 Mar 2026 03:58 AM (IST)
ਕਸ਼ਮੀਰ ਸਿੰਘ ਸੰਧੂ/ਤਾਰਿਕ ਅਹਿਮਦ, ਪੰਜਾਬੀ ਜਾਗਰਣ
ਕਾਦੀਆਂ : ਖੇਤੀਬਾੜੀ ਦਫ਼ਤਰ ਕਾਦੀਆਂ ਸਰਕਲ ਕੰਡੀਲਾ ਵੱਲੋਂ ਪਿੰਡ ਨੱਤ ਵਿਖੇ ਪੀਐੱਮ ਕਿਸਾਨ ਦੀ ਰਜਿਸਟਰੇਸ਼ਨ ਦੇ ਸੰਬੰਧ ਵਿੱਚ ਅਤੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਵਿਸ਼ੇਸ਼ ਕੈਂਪ ਦਾ ਸਮਾਰੋਹ ਕੀਤਾ ਗਿਆ, ਜਿਸ ਵਿੱਚ ਖੇਤੀਬਾੜੀ ਵਿਸਥਾਰ ਅਫਸਰ ਹਰਪ੍ਰੀਤ ਸਿੰਘ ਬੋਪਾਰਾਏ ਅਤੇ ਖੇਤੀਬਾੜੀ ਇੰਸਪੈਕਟਰ ਨਵਜੋਤ ਕੌਰ ਨੇ ਸਾਂਝੇ ਤੌਰ ’ਤੇ ਕਿਸਾਨਾਂ ਨੂੰ ਪੀਐੱਮ ਕਿਸਾਨ ਦੀ ਰਜਿਸਟਰੇਸ਼ਨ ਕਰਨ ਵਾਸਤੇ ਅਪੀਲ ਕੀਤੀ ਹੈ ਤੇ ਦੱਸਿਆ ਗਿਆ ਕਿ ਇਹ ਬਹੁਤ ਜ਼ਰੂਰੀ ਹੈ।
ਇਸ ਦੌਰਾਨ ਕਣਕ ਦੀ ਫਸਲ ਦੀ ਪੀਲੀ ਕੁੰਗੀ ਦੇ ਸੰਬੰਧ ਵਿੱਚ ਤੇਲੇ ਦੇ ਸੰਬੰਧ ਵਿੱਚ ਅਤੇ ਆਉਣ ਵਾਲੀ ਕਣਕ ਦੀ ਫਸਲ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਗਈ ਅੱਗ ਨਾਲ ਹੋਣ ਵਾਲੇ ਨੁਕਸਾਨ ਦੱਸੇ ਗਏ। ਉਹਨਾਂ ਕਿਹਾ ਕਿ ਨਾੜ ਨੂੰ ਅੱਗ ਲਗਾਉਣ ਦੇ ਨਾਲ ਜਿੱਥੇ ਜ਼ਮੀਨ ਦੇ ਅੰਦਰਲੇ ਤੱਤ ਖਤਮ ਹੁੰਦੇ ਹਨ, ਉੱਥੇ ਹੀ ਫਸਲਾਂ ਦੀ ਪੈਦਾਵਾਰ ਵੀ ਘਟਦੀ ਹੈ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਅਤੇ ਇਸ ਅੱਗ ਦੇ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਵੱਡੀਆਂ ਪ੍ਰ਼ੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਕਈ ਵਾਰ ਅੱਗ ਦੇ ਕਾਰਨ ਹਾਦਸੇ ਵੀ ਵਾਪਰਦੇ ਹਨ, ਜਿਸ ਕਾਰਨ ਲੋਕਾਂ ਦਾ ਜਾਨੀ ਨੁਕਸਾਨ ਵੀ ਹੁੰਦਾ ਹੈ। ਇਸ ਲਈ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਫਸਲਾਂ ਦੇ ਨਾੜ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਪ੍ਰੇਮੀ ਬਣਨ। ਇਸ ਮੌਕੇ ਪਿੰਡ ਨੱਤ ਦੇ ਸਰਪੰਚ ਸੁਖਵਿੰਦਰ ਸਿੰਘ ਵੱਲੋਂ ਆਈ ਹੋਈ ਟੀਮ ਦਾ ਅਤੇ ਕਿਸਾਨਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਵਿਭਾਗ ਨੂੰ ਆਪਣੇ ਵੱਲੋਂ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਵਾਇਆ। ਇਸ ਮੌਕੇ ਨਿਰਵੈਲ ਸਿੰਘ ਫੀਲਡ ਵਰਕਰ ਤੋਂ ਇਲਾਵਾ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਮੈਂਬਰ ਪੰਚਾਇਤ ਅਤੇ ਕਿਸਾਨ ਵੀਰ ਹਾਜ਼ਰ ਸਨ।