ਸਿਹੋੜ਼ਾ ਤੋਂ ਤਾਰਾਗੜ੍ਹ ਰੋਡ ਦਾ ਕਟਾਰੂਚੱਕ ਨੇ ਰੱਖਿਆ ਨੀਂਹ ਪੱਥਰ
6 ਕਰੋੜ 22 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਰੋਡ ਦਾ ਕੈਬਨਿਟ ਮੰਤਰੀ ਨੇ ਰੱਖਿਆ ਨੀਂਹ ਪੱਥਰ
Publish Date: Sun, 11 Jan 2026 06:12 PM (IST)
Updated Date: Mon, 12 Jan 2026 04:12 AM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ
ਤਾਰਾਗੜ੍ਹ: ਬਹੁਤ ਸਾਰੀਆਂ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ ਪਰ ਕੁਝ ਅਜਿਹੇ ਰੋਡ ਜਿਨ੍ਹਾਂ ਦੀ ਮੌਕੇ ਦੀਆਂ ਸਰਕਾਰਾਂ ਨੇ ਸਾਰ ਨਾ ਲਈ ਅਤੇ ਲੰਮੇ ਸਮੇਂ ਤੱਕ ਲੋਕਾਂ ਨੂੰ ਹੁਣ ਖਸਤਾ ਹਾਲਤ ਮਾਰਗਾਂ ਦਾ ਖਮਿਆਜਾ ਭੁਗਤਣਾ ਪਿਆ। ਅੱਜ ਇੱਕ ਅਜਿਹਾ ਰੋਡ ਜੋ ਸਿਹੋੜਾ ਤੋਂ ਤਾਰਾਗੜ੍ਹ ਨੂੰ ਜੋੜਦਾ ਹੈ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ ਅਤੇ ਜਲਦੀ ਹੀ ਇਹ ਰੋਡ ਤਿਆਰ ਕਰਕੇ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ| ਇਹ ਪ੍ਰਗਟਾਵਾ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਿਹੋੜਾ ਵਿਖੇ ਸਿਹੋੜਾ ਤੋਂ ਤਾਰਾਗੜ੍ਹ ਬਣਾਏ ਜਾਣ ਵਾਲੇ ਰੋਡ ਦਾ ਨੀਹ ਪੱਥਰ ਰੱਖਣ ਮਗਰੋਂ ਕੀਤਾ|
ਲਾਲ ਚੰਦ ਕਟਾਰੂਚੱਕ ਨੇ ਕਿਹਾ ਕੀ ਸਿਹੋੜਾ ਤੋਂ ਤਾਰਾਗੜ੍ਹ ਮਾਰਗ ਜਿਸ ਦੀ ਲੰਬਾਈ 6.5 ਕਿਲੋਮੀਟਰ ਬਣਦੀ ਹੈ ਅਤੇ ਇਸ ਰੋਡ ਦੇ ਨਿਰਮਾਣ ਤੇ ਕਰੀਬ 6.22 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ, ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਸਿਹੋੜਾ ਤੋਂ ਤਾਰਾਗੜ੍ਹ ਮਾਰਗ ਜੋ ਕਿ ਵਿਧਾਨ ਸਭਾ ਹਲਕਾ ਭੋਆ ਦਾ ਬਹੁਤ ਹੀ ਮਹੱਤਵਪੂਰਨ ਰੋਡ ਹੈ ਅਤੇ ਦਰਜਨਾਂ ਪਿੰਡਾਂ ਨੂੰ ਤਾਰਾਗੜ੍ਹ ਦੇ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ਖੇਤਰ ਦੇ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਇਸ ਰੋਡ ਦੇ ਬਣਨ ਦੀ ਉਮੀਦ ਲੋਕ ਪੂਰੀ ਤਰ੍ਹਾਂ ਛੱਡ ਚੁੱਕੇ ਸਨ ਅਤੇ ਲੰਮੇ ਸਮੇਂ ਤੋਂ ਇਸ ਰੋਡ ਦੀ ਖਸਤਾ ਹਾਲਤ ਸਥਿਤੀ ਦੇ ਚਲਦਿਆਂ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹਨਾਂ ਕਿਹਾ ਕਿ ਇਸ ਰੋਡ ਦੇ ਨਿਰਮਾਣ ਕਾਰਜ ਸ਼ੁਰੂ ਹੋਣ ਤੇ ਅੱਜ ਉਹ ਇਸ ਖੇਤਰ ਦੇ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ, ਨੰਬਰਦਾਰ, ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਸਾਰੇ ਹੀ ਇਸ ਸਰਕਲ ਨਾਲ ਜੁੜੇ ਪਿੰਡਾਂ ਦੇ ਭੈਣ ਭਰਾਵਾਂ ਨੂੰ ਮੁਬਾਰਕਬਾਦ ਦਿੰਦੇ ਹਨ ਕਿ ਉਹਨਾਂ ਦੀ ਵੱਡੀ ਮੰਗ ਨੂੰ ਪੂਰਾ ਕਰਦਿਆਂ ਹੋਇਆਂ ਇਸ ਰੋਡ ਦੇ ਨਿਰਮਾਣ ਕਾਰਜ ਆਰੰਭ ਕੀਤੇ ਹਨ। ਇਸ ਮੌਕੇ ਨਰੇਸ਼ ਕੁਮਾਰ ਸੈਣੀ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਪਠਾਨਕੋਟ, ਭੁਪਿੰਦਰ ਸਿੰਘ ਮੁੰਨਾ ਜ਼ਿਲ੍ਹਾ ਪਰਿਸ਼ਦ ਮੈਂਬਰ, ਅਸ਼ਵਨੀ ਕੁਮਾਰ, ਜ਼ਿਲ੍ਹਾ ਪਰਿਸ਼ਦ ਮੈਂਬਰ, ਰਿੰਕਾ ਸੈਣੀ ਬਲਾਕ ਸੰਮਤੀ ਮੈਂਬਰ, ਰਜਿੰਦਰ ਭਿੱਲਾ ਬਲਾਕ ਪ੍ਰਧਾਨ, ਸਰਪੰਚ ਸੁਰਿੰਦਰ ਸ਼ਾਹ ਬਲਾਕ ਪ੍ਰਧਾਨ, ਤਰਸੇਮ ਸਿੰਘ ਹਲਕਾ ਕੋਆਰਡੀਨੇਟਰ, ਪ੍ਰੇਮ ਸਿੰਘ, ਨੀਲਮ ਸਰਪੰਚ ਧੁਪਸੜੀ, ਮੰਜੂ ਦੇਵੀ ਬਲਾਕ ਪ੍ਰਧਾਨ ਕੀੜੀ ਖੁਰਦ, ਖੁਸ਼ਬੀਰ ਕਾਟਲ ਹਾਜ਼ਰ ਸਨ|