14 ਦੀ ਭਾਜਪਾ ਦੀ ਮੋਗਾ ਰੈਲੀ ਇਤਿਹਾਸ ਸਿਰਜੇਗੀ- ਅਸ਼ਵਨੀ ਸ਼ਰਮਾ
14 ਦੀ ਭਾਜਪਾ ਦੀ ਮੋਗਾ ਰੈਲੀ ਇਤਿਹਾਸ ਸਿਰਜੇਗੀ- ਅਸ਼ਵਨੀ ਸ਼ਰਮਾ
Publish Date: Fri, 06 Mar 2026 03:51 PM (IST)
Updated Date: Fri, 06 Mar 2026 03:54 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : 14 ਮਾਰਚ ਨੂੰ ਮੋਗਾ ਵਿਖੇ ਭਾਜਪਾ ਦੀ ਹੋਣ ਜਾ ਰਹੀ ਰੈਲੀ ਦੇ ਸੰਬੰਧ ਵਿੱਚ ਭਾਜਪਾ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਬਟਾਲਾ ਪਹੁੰਚੇ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਅਤੇ ਉਹਨਾਂ ਦੀ ਟੀਮ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਥਾਨਕ ਕਮਿਊਨਟੀ ਹਾਲ ਵਿਖੇ ਭਾਜਪਾ ਦੇ ਤਿੰਨਾਂ ਮੰਡਲਾਂ ਦੀ ਇੱਕ ਮੀਟਿੰਗ ਦਾ ਸਮਾਰੋਹ ਕੀਤਾ ਗਿਆ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੋਗਾ ਦੀ ਰੈਲੀ ਨੂੰ ਹਿਤਿਹਾਸਕ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਇਹ ਰੈਲੀ ਇਤਿਹਾਸ ਸਿਰਜੇਗੀ। ਉਹਨਾਂ ਨੇ ਕਿਹਾ ਕਿ ਪਾਰਟੀ ਦੇ ਹਰ ਆਗੂ ਦੀ ਜਿੰਮੇਵਾਰੀ ਬਣਦੀ ਹੈ ਕਿ ਆਪਣੇ ਸਾਥੀਆਂ ਨਾਲ ਵੱਡੇ ਪੱਧਰ ’ਤੇ ਸ਼ਾਮਲ ਹੋਣ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੋਗਾ ਦੀ ਰੈਲੀ ਜਿਸ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨ ਪਹੁੰਚ ਰਹੇ ਹਨ। ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਬਟਾਲਾ ਤੋਂ ਵੱਡਾ ਕਾਫ਼ਲਾ ਲੈ ਕੇ ਮੋਗਾ ਰੈਲੀ ਵਿੱਚ ਸ਼ਾਮਿਲ ਹੋਵਾਂਗੇ। ਇਸ ਮੌਕੇ ਪੰਜਾਬ ਜਰਨਲ ਸੈਕਟਰੀ ਰਕੇਸ਼ ਰਠੌਰ , ਬਟਾਲਾ ਹਲਕਾ ਕਨਵੀਨਰ ਫਤਿਹਜੰਗ ਸਿੰਘ ਬਾਜਵਾ, ਹਲਕਾ ਫਤਹਿਗੜ੍ਹ ਤੋਂ ਇੰਚਾਰਜ ਰਵੀਕਰਨ ਸਿੰਘ ਕਾਹਲੋ,ਸਾਬਕਾ ਵਿਧਾਇਕ ਅਸ਼ਵਨੀ ਸੇਖੜੀ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਪਠਾਨਕੋਟ ਤੋਂ ਰੇਣੂ ਕਸ਼ਪ, ਪੰਜਾਬ ਮਹਿਲਾ ਮੋਰਚਾ ਆਗੂ ਅੰਬਿਕਾ ਖੰਨਾ, ਸਤੀਸ਼ ਮਹਾਜਨ, ਰੋਸ਼ਨ ਲਾਲ, ਲਾਜਵੰਤ ਸਿੰਘ ਲਾਟੀ, ਰੇਨੂ ਜਿੰਦਲ, ਵੀਰ ਸਿੰਘ ਰਾਜਨ, ਸ਼ਕਤੀ ਸ਼ਰਮਾ, ਸੂਬਾ ਆਗੂ ਭੂਸ਼ਣ ਬਜਾਜ, ਪੰਕਜ ਸ਼ਰਮਾ, ਭਾਰਤ ਭੂਸ਼ਣ ਲੂਥਰਾ, ਸਾਬਕਾ ਪ੍ਰਧਾਨ ਰਕੇਸ਼ ਭਾਟੀਆ, ਬਲਵਿੰਦਰ ਕੁਮਾਰ ਮਹਿਤਾ, ਸ਼੍ਰੀ ਕਾਂਤ ਸ਼ਰਮਾ ਆਦਿ ਹਾਜ਼ਰ ਸਨ।