ਭਾਜਪਾ ਨੇ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਫੂਕਿਆ
ਭਾਜਪਾ ਨੇ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਫੂਕਿਆ
Publish Date: Mon, 23 Mar 2026 05:59 PM (IST)
Updated Date: Mon, 23 Mar 2026 06:01 PM (IST)

ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਸੋਮਵਾਰ ਨੂੰ ਬਟਾਲਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਦੀ ਅਗਵਾਈ ਹੇਠ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹੀਰਾ ਵਾਲੀਆਂ ਨੇ ਕਿਹਾ ਕਿ ਜੋ ਵੇਅਰ ਹਾਊਸ ਦੇ ਅਧਿਕਾਰੀ ਗਗਨ ਰੰਧਾਵਾ ਨੇ ਪੰਜਾਬ ਦੇ ਕੈਬਨਟ ਮੰਤਰੀ ਲਾਲਜੀਤ ਭੁੱਲਰ ਤੋਂ ਤੰਗ ਹੋ ਕੇ ਆਤਮ ਹੱਤਿਆ ਕੀਤੀ ਹੈ, ਇਹ ਆਤਮ ਹੱਤਿਆ ਨਹੀਂ ਬਲਕਿ ਹੱਤਿਆ ਹੈ, ਕਿਉਂਕਿ ਲਾਲਜੀਤ ਭੁੱਲਰ ਨੇ ਆਪਣੀ ਜੇਬ ਭਰਨ ਲਈ ਇੱਕ ਇਮਾਨਦਾਰ ਤੇ ਬੇਕਸੂਰ ਪੜੇ-ਲਿਖੇ, ਹੋਣਹਾਰ ਅਧਿਕਾਰੀ ਨੂੰ ਇਹ ਕਦਮ ਚੁੱਕਣ ਲਈ ਮਜ਼ਬੂਰ ਕੀਤਾ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਜੋ ਅਫਸਰਾਂ ਦੇ ਮੁਲਾਜ਼ਮਾਂ ਦਾ ਹਾਲ ਕੀਤਾ ਹੋਇਆ ਹੈ, ਉਸ ਤੋਂ ਕੋਈ ਅੰਜਾਨ ਨਹੀਂ ਹੈ। ਹੀਰਾ ਵਾਲੀਆਂ ਨੇ ਕਿਹਾ ਕਿ ਗਗਨਦੀਪ ਰੰਧਾਵਾ ਬਹੁਤ ਹੀ ਕਾਬਲ ਅਫਸਰ ਸਨ। ਪੰਜਾਬ ਨੂੰ ਭ੍ਰਸ਼ਿਟਾਚਾਰ ਮੁਕਤ ਪ੍ਰਸਾਸਨ ਦੇਣ ਦਾ ਅੰਦਰ ਭਗਵੰਤ ਮਾਨ ਸਰਕਾਰ ਦਾ ਵਾਅਦਾ ਪੂਰੀ ਤਰਾਂ ਖੋਖਲਾ ਸਾਬਤ ਹੋਇਆ ਹੈ। ਉਹਨਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਏ। ਇਸ ਮੌਕੇ ਜ਼ਿਲ੍ਹਾ ਜਨਰਲ ਸੈਕਟਰੀ ਰੋਸਨ ਲਾਲ, ਪੰਜਾਬ ਮਹਿਲਾ ਮੋਰਚਾ ਜਨਰਲ ਸੈਕਟਰੀ ਅੰਬਿਕਾ ਖੰਨਾ, ਹਲਕਾ ਕਨਵੀਨਰ ਬਲਜਿੰਦਰ ਸਿੰਘ ਦਕੋਹਾ, ਵਾਈਸ ਪ੍ਰਧਾਨ, ਸ਼ਕਤੀ ਸਰਮਾ, ਪੰਜਾਬ ਕਾਰਿਕਰਨੀ ਮੈਂਬਰ ਭੂਸਣ ਬਜਾਜ, ਵਾਈਸ ਪ੍ਰਧਾਨ ਪੰਕਜ ਸ਼ਰਮਾ, ਗੁਰਿੰਦਰ ਸਿੰਘ, ਕੁਸ਼ਲ ਮਲਹੋਤਰਾ, ਅਜੇ ਸ਼ਰਮਾ, ਦੀਪਕ ਜੋਸੀ, ਗੁਰਿੰਦਰ ਸਿੰਘ, ਹਰਪ੍ਰੀਤ ਸਿੰਘ ਬੇਦੀ, ਵਿਜੇ ਭਾਟੀਆ, ਅਸ਼ੋਕ ਗੈਂਦ, ਆਸੂ ਆਂਡਾ, ਅਨੀਸ ਅਗਰਵਾਲ, ਬਿੱਲਾ ਚੌਧਰੀ, ਸੰਦੀਪ ਆਜ਼ਾਦ, ਸ੍ਰੀ ਕਾਂਤ ਸ਼ਰਮਾ, ਸਮੀ ਭੱਟੀ, ਅਨਿਲ ਭੱਟੀ, ਜਨਕ ਰਾਜ ਭਾਟੀਆ, ਸੋਨੂ, ਗੁਰਮੀਤ ਕੌਰ, ਅੰਮ੍ਰਿਤਪਾਲ ਸਿੰਘ ਮਠਾਰੂ, ਗਣੇਸ਼ ਕੁਮਾਰ, ਵਿਜੇ ਕੁਮਾਰ, ਸੁਰਿੰਦਰ ਕੁਮਾਰ ਬਿੱਟੂ, ਸੁਰਿੰਦਰ ਕੁਮਾਰ, ਜੋਗਿੰਦਰ ਸਿੰਘ ਰਾਜੂ, ਪ੍ਰਗਟ ਸਿੰਘ, ਜਸਪਾਲ ਸਿੰਘ, ਰੋਹਿਤ ਸੈਲੀ, ਰਣਜੀਤ ਸਿੰਘ ਆਦਿ ਹਾਜ਼ਰ ਸਨ।