ਮਹਿਰਮ ਸਾਹਿਤ ਸਭਾ ਦੇ ਕਵੀ ਦਰਬਾਰ ’ਚ ਸੁੰਦਰ ਪੇਸ਼ਕਾਰੀਆਂ
ਮਹਿਰਮ ਸਾਹਿਤ ਸਭਾ ਦੇ ਕਵੀ ਦਰਬਾਰ ਵਿੱਚ ਸੁੰਦਰ ਪੇਸ਼ਕਾਰੀਆਂ
Publish Date: Sun, 22 Mar 2026 06:29 PM (IST)
Updated Date: Sun, 22 Mar 2026 06:31 PM (IST)

ਉਮੇਸ਼ ਅੱਤਰੀ, ਪੰਜਾਬੀ ਜਾਗਰਣ ਪੁਰਾਣਾ ਸ਼ਾਲਾ : ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਵੱਲੋਂ ਕਮਿਊਨਿਟੀ ਹਾਲ ਨਵਾਂ ਸ਼ਾਲਾ ਵਿਖੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਵਿਚ ਸਾਹਿਤਕਾਰਾਂ, ਕਵੀਆਂ ਤੇ ਗੀਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਂ ਬੰਨ੍ਹਿਆ। ਕੁਲਰਾਜ ਖੋਖਰ ਦੀ ਕਵਿਤਾ ਤੇ ਵਿਜੈ ਅਗਨੀਹੋਤਰੀ ਦੇ ਗੀਤ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਹੋਈ। ਸਭਾ ਦੇ ਪ੍ਰਧਾਨ ਮਲਕੀਅਤ ਸੋਹਲ, ਤਰਸੇਮ ਸਿੰਘ ਭੰਗੂ ਤੇ ਮੱਖਣ ਕੋਹਾੜ ਦੀ ਪ੍ਰਧਾਨਗੀ ਵਿਚ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਰਜਿੰਦਰ ਛੀਨਾ, ਜਨਕ ਰਾਜ, ਰਾਮ ਆਸਰਾ ਤੇ ਅਮਰਜੀਤ ਪਿੰਕੀ ਨੇ ਕਵਿਤਾਵਾਂ ਪੇਸ਼ ਕੀਤੀਆਂ। ਕੁਲਜੀਤ ਸਿੰਘ ਰੰਧਾਵਾ ਤੇ ਜੇਪੀ ਖਰਲਾਵਾਲਾ ਨੇ ਸਾਹਿਤਕ ਰੰਗ ਬੰਨ੍ਹੇ। ਬੂਟਾ ਰਾਮ ਦੇ ਦੋਹਰਿਆਂ ਦੀ ਪੇਸ਼ਕਾਰੀ ਸ਼ਾਨਦਾਰ ਰਹੀ। ਸ਼ੀਤਲ ਗੁਨੋਪੁਰ ਦੀ ਗ਼ਜ਼ਲ ‘ਆਪਣੇ ਆਪ ਨੂੰ ਢਾਲ ਲੈਂਦਾ ਹਾਂ’ ਤੇ ਹਰਮੀਤ ਕੌਰ ਦੇ ਗੀਤ ਨੇ ਕਮਾਲ ਕਰ ਦਿੱਤਾ। ਸੁਭਾਸ਼ ਦੀਵਾਨਾ ਦੀ ਗ਼ਜ਼ਲ ‘ਪੰਜ ਦਰਿਆ’ ਮਨਮੋਹਕ ਰਹੀ। ਗੁਰਦੇਵ ਸਿੰਘ ਭੁੱਲਰ ਨੇ ਗੀਤ ‘ਕੀ ਖੱਟੀਆਂ ਅਮਰੀਕਾ ਜਾ ਕੇ’ ਤੇ ਵਿਜੈ ਤਾਲਿਬ ਨੇ ਪੰਜਾਬੀ ਟੱਪੇ ਸੁਣਾ ਕੇ ਹਾਜ਼ਰੀ ਲਵਾਈ। ਲੱਖਣ ਮੇਗੀਆਂ ਤੇ ਜੈਸਮੀਨ ਮਾਹੀ ਨੇ ਸ਼ੇਅਰ ਪੇਸ਼ ਕੀਤੇ। ਸੁਭਾਸ਼ ਸੂਫ਼ੀ ਨੇ ਆਪਣੀ ਸੁਰੀਲੀ ਆਵਾਜ਼ ਵਿਚ ਮਲਕੀਅਤ ਸੋਹਲ ਦੇ ਲਿਖੇ ਗੀਤ ਸੁਣਾਏ। ਅੰਤ ਵਿਚ ਸਭਾ ਦੇ ਪ੍ਰਧਾਨ ਨੇ ਸਾਰੇ ਸਾਹਿਤਕਾਰਾਂ, ਗੀਤਕਾਰਾਂ ਤੇ ਲੇਖਕਾਂ ਦਾ ਧੰਨਵਾਦ ਕੀਤਾ।