ਥ੍ਰੀ ਵ੍ਹੀਲਰ ਚਾਲਕਾਂ ਲਈ ਲਾਇਆ ਜਾਗਰੂਕਤਾ ਸੈਮੀਨਾਰ
ਰੋਡ ਸੇਫਟੀ ਮਹੀਨੇ ਸਬੰਧੀ ਥ੍ਰੀ ਵੀਲ੍ਹਰ ਚਾਲਕਾਂ ਲਈ ਲਾਇਆ ਜਾਗਰੂਕਤਾ ਸੈਮੀਨਾਰ
Publish Date: Sat, 17 Jan 2026 04:30 PM (IST)
Updated Date: Sun, 18 Jan 2026 04:04 AM (IST)
ਗੁਰਦਾਸਪੁਰ: ਟਰੈਫਿਕ ਪੁਲਿਸ ਵੱਲੋਂ ਮਨਾਏ ਜਾ ਰਹੇ ਰੋਡ ਸੇਫਟੀ ਮਹੀਨੇ ਸਬੰਧੀ ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਵਿਖੇ ਥ੍ਰੀ ਵ੍ਹੀਲਰ ਚਾਲਕਾਂ ਲਈ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਆਮ ਪਬਲਿਕ ਤੇ ਥ੍ਰੀ ਵ੍ਹੀਲਰ ਚਾਲਕਾਂ ਨੂੰ ਸ਼ਾਮਿਲ ਕਰਕੇ ਰੋਡ ਸੇਫਟੀ ਸਬੰਧੀ ਜਾਣਕਾਰੀ ਮੁਹੱਈਆ ਕੀਤੀ ਗਈ। ਏਐੱਸਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਸੈਮੀਨਾਰ ਦੌਰਾਨ ਥ੍ਰੀ ਵੀਲਰਾਂ ਤੇ ਰਿਫਲੈਕਟਰ ਲਗਾਏ ਗਏ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ। ਸਵਾਰੀਆਂ ਬਿਠਾਉਣ ਅਤੇ ਚੜਾਉਣ ਸਬੰਧੀ ਖਾਸ ਹਦਾਇਤਾਂ ਕੀਤੀਆਂ ਗਈਆਂ। ਸਵਾਰੀਆਂ ਨੂੰ ਬਿਠਾਉਣ ਅਤੇ ਉਤਾਰਨ ਸਮੇਂ ਸਹੀ ਜਗ੍ਹਾ ਪਾਰਕਿੰਗ ਕਰਕੇ ਉਤਾਰਿਆ ਜਾਵੇ। ਡਰਾਈਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਬਾਰੇ ਦੱਸਿਆ ਗਿਆ। ਐਕਸੀਡੈਂਟ ਪੀੜਤ ਦੀ ਮਦਦ ਕਰਨ ਵਾਸਤੇ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ। ਹੈਲਪਲਾਈਨ ਨੰਬਰ 1123 ਬਾਰੇ ਜਾਗਰੂਕ ਕੀਤਾ ਗਿਆ। ਸੈਮੀਨਾਰ ਵਿੱਚ ਸੰਜੀਵ ਕੁਮਾਰ ਪਰਮਜੀਤ ਕੁਮਾਰ ਅਤੇ ਰਛਪਾਲ ਸਿੰਘ ਆਦਿ ਨੇ ਹਿੱਸਾ ਲਿਆ।