ਸਰਹੱਦ 'ਤੇ ਧੁੰਦ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼: ਦੋ ਥਾਵਾਂ 'ਤੇ ਦਿਖੀ ਡਰੋਨ ਹਰਕਤ, BSF ਤੇ ਪੁਲਿਸ ਵੱਲੋਂ ਵੱਡਾ ਸਰਚ ਆਪ੍ਰੇਸ਼ਨ
ਬੀਐਸਐਫ ਦੀ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ ਚੰਦੂ ਵਡਾਲਾ ਬੀਓਪੀ ਅਤੇ ਆਬਾਦ ਬੀਓਪੀ ਤੇ ਵੀਰਵਾਰ ਦੀ ਰਾਤ ਸੰਘਣੀ ਧੁੰਦ ਦੌਰਾਨ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਖੇਤਰ ਵਿੱਚ ਦੋ ਡਰੋਨ ਆਉਣ ਦੀ ਐਕਟੀਵਿਟੀ ਵੇਖੀ ਗਈ।
Publish Date: Fri, 16 Jan 2026 12:13 PM (IST)
Updated Date: Fri, 16 Jan 2026 12:16 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ - ਬੀਐਸਐਫ ਦੀ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ ਚੰਦੂ ਵਡਾਲਾ ਬੀਓਪੀ ਅਤੇ ਆਬਾਦ ਬੀਓਪੀ ਤੇ ਵੀਰਵਾਰ ਦੀ ਰਾਤ ਸੰਘਣੀ ਧੁੰਦ ਦੌਰਾਨ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਖੇਤਰ ਵਿੱਚ ਦੋ ਡਰੋਨ ਆਉਣ ਦੀ ਐਕਟੀਵਿਟੀ ਵੇਖੀ ਗਈ।
ਇਸ ਐਕਟੀਵਿਟੀ ਤੋਂ ਬਾਅਦ ਬੀਐਸਐਫ ਦੀ ਜਵਾਨਾ ਅਤੇ ਪੁਲਿਸ ਸਥਾਨਾਂ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਪੁਲਿਸ ਸਟੇਸ਼ਨ ਅਧੀਨ ਆਉਂਦੇ ਸਰਹੱਦੀ ਪਿੰਡ ਚੰਦੂ ਵਡਾਲਾ ਅਤੇ ਆਬਾਦ ਖੇਤਰ ਵਿੱਚ ਬੀਐਸਐਫ ਅਤੇ ਪੁਲਿਸ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਹੋਇਆ ਹੈ।