ਐੱਸਡੀ ਕਾਲਜ ’ਚ ਗਰੁੱਪ ਡਿਸਕਸ਼ਨ ਅਤੇ ਪ੍ਰੈਜ਼ੈਂਟੇਸ਼ਨ ਕਰਵਾਈ
ਐੱਸਡੀ ਕਾਲਜ ਵਿੱਚ ‘ਯੂਨੀਅਨ ਬਜਟ 2026’ ‘ਤੇ ਗਰੁੱਪ ਡਿਸਕਸ਼ਨ ਅਤੇ ਪ੍ਰਜ਼ੈਂਟੇਸ਼ਨ ਦਾ ਆਯੋਜਨ
Publish Date: Fri, 06 Feb 2026 03:40 PM (IST)
Updated Date: Sat, 07 Feb 2026 03:59 AM (IST)
ਗੁਰਦਾਸਪੁਰ: ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫਾਰ ਵੂਮੇਨ ਗੁਰਦਾਸਪੁਰ ਦੇ ਅਰਥ ਸ਼ਾਸ਼ਤਰ ਅਤੇ ਪੋਲੀਟੀਕਲ ਸਾਇੰਸ ਵਿਭਾਗ ਵੱਲੋਂ ‘ਯੂਨੀਅਨ ਬਜਟ 2026’ ਦੇ ਸੰਦਰਭ ਵਿੱਚ ਗਰੁੱਪ ਡਿਸਕਸ਼ਨ ਅਤੇ ਪ੍ਰੈਜ਼ੈਂਟੇਸ਼ਨ ਦਾ ਸਫ਼ਲਤਾਪੂਰਵਕ ਕਰਵਾਈ ਗਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪ੍ਰਿੰਸੀਪਲ ਡਾ.ਨੀਰੂ ਸ਼ਰਮਾ ਨੇ ਦੱਸਿਆ ਕਿ ਵਿਦਿਆਰਥਣਾਂ ਵਿੱਚ ਭਾਰਤ ਦੀ ਵਿੱਤੀ ਪ੍ਰਣਾਲੀ, ਆਰਥਿਕ ਤਰਜੀਹਾਂ ਅਤੇ ਸਰਕਾਰੀ ਨੀਤੀਆਂ ਬਾਰੇ ਡੂੰਘੀ ਸਮਝ ਨੂੰ ਦਰਸਾਉਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਮਿਸਿਜ਼ ਜਯੋਤੀ ਸੈਣੀ ਮੁਖੀ ਅਰਥ ਸ਼ਾਸਤਰ ਵਿਭਾਗ ਵੱਲੋਂ ਯੂਨੀਅਨ ਬਜਟ ਦੇ ਅਰਥ ਮਹੱਤਤਾ ਅਤੇ ਉਦੇਸ਼ਾਂ ਬਾਰੇ ਦੱਸਿਆ। ਉਨ੍ਹਾਂ ਨੇ ਬਜਟ ਨੂੰ ਦੇਸ਼ ਦੀ ਆਰਥਿਕ ਦਿਸ਼ਾ ਅਤੇ ਵਿਕਾਸ ਯੋਜਨਾਵਾਂ ਦਾ ਦਰਪਣ ਦੱਸਦੇ ਹੋਏ ਇਸ ਦੀ ਅਹਿਮ ਭੂਮਿਕਾ ਉਜਾਗਰ ਕੀਤੀ। ਇਸ ਤੋਂ ਬਾਅਦ ਵਾਈਸ ਪ੍ਰਿੰਸੀਪਲ ਦਲਜਿੰਦਰ ਕੌਰ ਮੁਖੀ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਬਜਟ ਦੀ ਤਿਆਰੀ, ਸੰਸਦ ਵਿੱਚ ਪੇਸ਼ਕਾਰੀ, ਚਰਚਾ ਅਤੇ ਪਾਸ ਹੋਣ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ, ਜਿਸ ਨਾਲ ਵਿਦਿਆਰਥਣਾਂ ਨੂੰ ਸੰਵਿਧਾਨਕ ਅਤੇ ਪ੍ਰਸ਼ਾਸਨਿਕ ਪੱਖੋਂ ਬਜਟ ਨੂੰ ਸਮਝਣਾ ਸੌਖਾ ਹੋਇਆ ।
ਇਸ ਮੌਕੇ ਦੋ ਵਿਦਿਆਰਥਣਾਂ ਕੁਮਾਰੀ ਬਵਲੀਨ ਅਤੇ ਨਵਜੋਤ ਕੌਰ ਵੱਲੋਂ ਸੁਚੱਜੇ ਅਤੇ ਤਰਕਸੰਗਤ ਢੰਗ ਨਾਲ ਪ੍ਰਜ਼ੈਂਟੇਸ਼ਨ ਪੇਸ਼ ਕੀਤੀ ਗਈ। ਉਨ੍ਹਾਂ ਨੇ ਯੂਨੀਅਨ ਬਜਟ 2026 ਦੀਆਂ ਮੁੱਖ ਵਿਸ਼ੇਸ਼ਤਾਵਾਂ, ਆਮਦਨ ਅਤੇ ਖਰਚ ਦੇ ਰੁਝਾਨ, ਖੇਤਰ-ਵਾਰ ਬਜਟ ਵੰਡ ਅਤੇ ਇਸ ਦੇ ਆਰਥਿਕ ਵਿਕਾਸ, ਰੋਜ਼ਗਾਰ ਸਿਰਜਣਾ ਅਤੇ ਸਮਾਜਿਕ ਕਲਿਆਣ ਉੱਤੇ ਪੈਣ ਵਾਲੇ ਪ੍ਰਭਾਵਾਂ ਨੂੰ ਸਪਸ਼ਟ ਢੰਗ ਨਾਲ ਰੱਖਿਆ। ਖ਼ਾਸ ਤੌਰ ‘ਤੇ ਬੁਨਿਆਦੀ ਢਾਂਚਾ, ਸਿੱਖਿਆ, ਸਿਹਤ ਸੇਵਾਵਾਂ, ਖੇਤੀਬਾੜੀ ਅਤੇ ਵਿੱਤੀ ਅਨੁਸ਼ਾਸਨ ਵਰਗੇ ਮਹੱਤਵਪੂਰਨ ਖੇਤਰਾਂ ਉੱਤੇ ਕੇਂਦ੍ਰਿਤ ਚਰਚਾ ਕੀਤੀ ਗਈ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਮੈਡਮ ਨੇ ਆਪਣੇ ਵਿਚਾਰਾਂ ਵਿੱਚ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਿਧਾਂਤਕ ਗਿਆਨ ਅਤੇ ਹਕੀਕਤੀ ਆਰਥਿਕ ਨੀਤੀ-ਨਿਰਧਾਰਨ ਦਰਮਿਆਨ ਸਾਂਝ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਬਜਟ ਨੂੰ ਸਮਾਜ ਦੇ ਹਰ ਵਰਗ ਨਾਲ ਜੋੜ ਕੇ ਸਮਝਣ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਹੋਈ ਇੰਟਰਐਕਟਿਵ ਚਰਚਾ ਦੌਰਾਨ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਪ੍ਰਸ਼ਨ ਪੁੱਛੇ ਅਤੇ ਬਜਟ ਦੇ ਵੱਖ-ਵੱਖ ਵਰਗਾਂ ਉੱਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਜਿਸ ਨਾਲ ਪ੍ਰੋਗਰਾਮ ਹੋਰ ਵੀ ਵਧੀਆ ਅਤੇ ਅਰਥਪੂਰਣ ਬਣਿਆ।