ਆਸ਼ਾ ਵਰਕਰਾਂ ਨੇ ਦਿੱਤਾ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ
ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਆਸ਼ਾ ਵਰਕਰਾਂ ਨੇ ਦਿੱਤਾ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ
Publish Date: Sat, 14 Feb 2026 03:30 PM (IST)
Updated Date: Sun, 15 Feb 2026 04:00 AM (IST)

---20 ਫਰਵਰੀ ਦੀ ਮੀਟਿੰਗ ਵਿੱਚ ਵਿਚਾਰੇ ਜਾਣਗੇ ਵਰਕਰਾਂ ਦੇ ਮਸਲੇ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਡੈਮੋਕ੍ਰੇਟਿਕ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਗੁਰਦਾਸਪੁਰ ਵਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਨੂੰ ਮੰਗ ਪੱਤਰ ਸੌਂਪਿਆ ਗਿਆ। ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਰਨਲ ਸਕੱਤਰ ਗੁਰਵਿੰਦਰ ਕੌਰ ਬਹਿਰਾਮਪੁਰ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਆਸ਼ਾ ਵਰਕਰਾਂ ਉਪਰ ਬਣਦੀ ਡਿਊਟੀ ਤੋਂ ਬਿਨਾਂ ਵਾਧੂ ਕੰਮ ਲਿਆ ਜਾ ਰਿਹਾ ਹੈ ਅਤੇ ਕਰਵਾਏ ਜਾ ਰਹੇ ਵਾਧੂ ਕੰਮ ਦਾ ਕੋਈ ਮਾਣ ਭੱਤਾ ਨਹੀਂ ਦਿੱਤਾ ਜਾਂਦਾ। ਨਿਗੂਣੇ ਮਾਣ ਭੱਤਾ ’ਤੇ ਕੰਮ ਕਰਦੀਆਂ ਵਰਕਰਾਂ ਨੂੰ ਕਈ-ਕਈ ਮਹੀਨੇ ਮਾਮੂਲੀ ਤਨਖਾਹ 2500 ਰੁਪਏ ਵੀ ਨਸੀਬ ਨਹੀਂ ਹੁੰਦੀ। ਸਿਵਲ ਸਰਜਨ ਗੁਰਦਾਸਪੁਰ ਦੇ ਧਿਆਨ ਮੰਗਾਂ ਨੂੰ ਲਿਆਉਂਦੇ ਹੋਏ ਵੀਨਾ ਰਾਣੀ, ਕਾਂਤਾ ਰਾਣੀ ਭੁੱਲਰ, ਪੂਨਮ ਮਾਨ ਚੋਪੜਾ, ਸ਼ਿੰਦੀ ਨੌਸ਼ਹਿਰਾ ਮੱਝਾ ਸਿੰਘ, ਪਰਮਜੀਤ ਕੌਰ ਬਾਠਾਵਾਲਾ ਨੇ ਦੋਸ਼ ਲਾਇਆ ਕਿ ਵਰਕਰਾਂ ਨੂੰ ਵਿਭਾਗੀ ਨਿਯਮਾਂ ਦੇ ਉਲਟ ਪ੍ਰਾਇਮਰੀ ਹੈਲਥ ਸੈਂਟਰ ਤੋਂ ਵੈਕਸੀਨ ਲਿਆਉਣ ਅਤੇ ਛੱਡਣ ਦੀ ਧੱਕੇ ਨਾਲ ਡਿਊਟੀ ਲਗਾਈ ਜਾਂਦੀ ਹੈ। ਵਰਕਰਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ, ਬਟਾਲਾ, ਭੈਣੀ ਮੀਆਂ ਖਾਂ, ਕਲਾਨੌਰ ਵਿਖੇ ਕੋਈ ਆਸ਼ਾ ਕਾਰਨਰ ਰੂਮ ਰਾਤ ਨੂੰ ਮਰੀਜ਼ਾਂ ਨਾਲ ਰਹਿਣ ਲਈ ਉਪਲਬਧ ਨਹੀਂ ਹੈ। ਇਸ ਕਰਕੇ ਉਹ ਖੱਜਲ ਖੁਆਰ ਹੋਣਾ ਪੈਂਦਾ ਹੈ। ਵਰਕਰਾਂ ਨੂੰ ਕੋਈ ਸਟੇਸ਼ਨਰੀ ਆਈਟਮਾਂ ਨਹੀਂ ਦਿੱਤੀਆਂ ਜਾਂਦੀਆਂ। ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਦੀਆਂ ਵੱਡੀ ਪੱਧਰ ਤੇ ਆਸਾਮੀਆਂ ਖਾਲੀ ਹਨ। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਨੇ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਨੂੰ ਭਰੋਸਾ ਦਿਵਾਇਆ ਹੈ ਕਿ 20 ਫਰਵਰੀ ਨੂੰ ਮੀਟਿੰਗ ਵਿੱਚ ਮਸਲੇ ਵਿਚਾਰੇ ਜਾਣਗੇ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਬਲਵਿੰਦਰ ਕੌਰ ਰਾਵਲਪਿੰਡੀ, ਸੁਖਬੀਰ ਰਾਜ, ਪਰਮਜੀਤ, ਲਵਲੀ, ਬਲਜੀਤ, ਜੋਗਿੰਦਰ, ਸਰਬਜੀਤ, ਪੂਨਮ ਹਾਜ਼ਰ ਸਨ।