ਕਟਾਰੂਚੱਕ ਨੇ ਆਂਗਣਵਾੜੀ ਸੈਂਟਰ ਜਨਤਾ ਨੂੰ ਕੀਤੇ ਸਮਰਪਿਤ
60 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਆਂਗਣਵਾੜੀ ਸੈਂਟਰ ਜਨਤਾ ਨੂੰ ਕੀਤੇ ਸਮਰਪਿਤ
Publish Date: Sat, 28 Feb 2026 03:32 PM (IST)
Updated Date: Sun, 01 Mar 2026 03:58 AM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ
ਤਾਰਾਗੜ੍ਹ: ਵਿਧਾਨ ਸਭਾ ਹਲਕਾ ਭੋਆ ਦੇ ਬਲਾਕ ਨਰੋਟ ਜੈਮਲ ਸਿੰਘ ਅੰਦਰ 60 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਆਂਗਣਵਾੜੀ ਸੈਂਟਰਾਂ ਦਾ ਸ਼ੁਭਆਰੰਭ ਕੀਤਾ ਗਿਆ ਹੈ ਅਤੇ ਹਰੇਕ ਆਂਗਣਵਾੜੀ ਸੈਂਟਰ ਦੇ ਨਿਰਮਾਣ ਤੇ 10 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਬਲਾਕ ਨਰੋਟ ਜੈਮਲ ਸਿੰਘ ਦੇ ਕਸਬਾ ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਮਦੀਨਪੁਰ ਵਿਖੇ ਨਵੇਂ ਬਣਾਏ ਗਏ ਆਂਗਣਵਾੜੀ ਸੈਂਟਰ ਦਾ ਉਦਘਾਟਨ ਕਰਨ ਮਗਰੋਂ ਕੀਤਾ|।
ਇਸ ਮੌਕੇਤੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਵਿਧਾਨ ਸਭਾ ਹਲਕਾ ਨਰੋਟ ਜੈਮਲ ਸਿੰਘ ਦੇ ਕਰੀਬ 6 ਪਿੰਡਾਂ ਅੰਦਰ ਆਂਗਣਵਾੜੀ ਸੈਂਟਰ ਬਣ ਕੇ ਤਿਆਰ ਹੋ ਗਏ ਹਨ ਅਤੇ ਅੱਜ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਜਿਨਾਂ ਵਿੱਚ ਪਿੰਡ ਮਦੀਨਪੁਰ, ਮੱਲੜਵਾਂ, ਗੱਜੂ ਜਗੀਰ, ਖਿਆਲਾ, ਰਤਨਗੜ੍ਹ ਅਤੇ ਪਿੰਡ ਦਤਿਆਲ ਸ਼ਾਮਿਲ ਹੈ। ਉਹਨਾਂ ਕਿਹਾ ਕਿ ਇਹਨਾਂ ਛੇ ਪਿੰਡਾਂ ਵਿੱਚੋਂ ਰਤਨਗੜ੍ਹ ਵਿਖੇ ਬਣਾਏ ਗਏ ਆਂਗਣਵਾੜੀ ਸੈਂਟਰ ਦਾ ਨਿਰਮਾਣ ਕਰਕੇ ਪਹਿਲਾਂ ਹੀ ਲੋਕਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ ਅਤੇ ਅੱਜ ਪਿੰਡ ਮਦੀਨਪੁਰ ਵਿਖੇ ਆਂਗਣਵਾੜੀ ਸੈਂਟਰ ਦਾ ਸ਼ੁਭ ਆਰੰਭ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰੇਕ ਆਂਗਣਵਾੜੀ ਸੈਂਟਰ ਦੇ ਨਿਰਮਾਣ ਤੇ ਕਰੀਬ 10 ਲੱਖ ਰੁਪਏ ਖਰਚ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਸੇ ਹੀ ਤਰ੍ਹਾਂ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਅੰਦਰ ਸਿੱਖਿਆ ਕ੍ਰਾਂਤੀ ਅਧੀਨ ਸਰਕਾਰੀ ਸਕੂਲਾਂ ਦੀ ਕਾਇਆਕਲਪ ਕੀਤੀ ਅਤੇ ਹੁਣ ਆਂਗਣਵਾੜੀ ਸੈਂਟਰ ਜਿੰਨਾਂ ਦੀ ਕਾਇਆ ਕਲਪ ਕਰਨ ਦੇ ਲਈ ਸਰਕਾਰ ਵੱਲੋਂ ਇਮਾਰਤਾਂ ਦਾ ਨਿਰਮਾਣ ਕੀਤਾ ਜਾ ਰਿਹਾ। ਇਸ ਮੌਕੇ ਨਰੇਸ਼ ਕੁਮਾਰ ਸੈਣੀ ਸਕੱਤਰ ਮਾਝਾ ਜ਼ੋਨ ਪੰਜਾਬ, ਜੰਗ ਬਹਾਦਰ ਬਲਾਕ ਪ੍ਰਧਾਨ, ਸੁਨੀਤਾ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਸਰਪੰਚ ਜਗੀਰ, ਯੂਥ ਵਿੰਗ ਰੋਬਿਨ, ਫੌਜੀ ਸਤੀਸ਼ ਕੁਮਾਰ ਬਿੱਟੂ, ਕਮਲ ਪੰਚਾਇਤ ਮੈਂਬਰ, ਪਵਨ ਕੁਮਾਰ, ਬੀਰਾ, ਨੀਟੂ, ਮਾਇਆ, ਨੀਰੂ ਮਿਸ਼ਰਾ ਬੀਡੀਪੀਓ, ਲਲਿਤ ਅਲੂਣਾ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।