ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਹੋਇਆ ਅੰਮ੍ਰਿਤ ਸੰਚਾਰ : ਜੱਸਲ
ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਹੋਇਆ ਅੰਮ੍ਰਿਤ ਸੰਚਾਰ : ਜੱਸਲ
Publish Date: Wed, 25 Feb 2026 04:09 PM (IST)
Updated Date: Wed, 25 Feb 2026 04:10 PM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਰੰਭ ਕੀਤੀ ਗਈ ਸਿੰਘ ਸਜੋ ਲਹਿਰ ਤਹਿਤ ਸ਼ਹੀਦ ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਸ਼ਤਾਬਦੀ ਤੇ ਸਾਲਾਨਾ ਮੇਲਾ ਸਿਧ ਗੋਸਟਿ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਮਹਾਨ ਅੰਮ੍ਰਿਤ ਸੰਚਾਰ ਸਮਾਰੋਹ ਕੀਤਾ ਗਿਆ। ਅੰਮ੍ਰਿਤ ਅਭਿਲਾਖੀਆਂ ਨੂੰ ਕਕਾਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਟਾਂ ਰਹਿਤ ਦਿੱਤੇ ਗਏ। ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਗੁਰਨਾਮ ਸਿੰਘ ਜੱਸਲ ਨੇ ਅੰਮ੍ਰਿਤ ਅਭਿਲਾਖੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਡਭਾਗੇ ਹਨ ਅਮ੍ਰਿਤ ਅਭਿਲਾਖੀ ਜਿਨ੍ਹਾਂ ਨੇ ਗੁਰੂ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕਲਗੀਧਰ ਪਾਤਸ਼ਾਹ ਦੇ ਧੀਆਂ ਤੇ ਪੁੱਤਰ ਹੋਣ ਦਾ ਸੁਭਾਗ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਲੋੜ ਹੈ ਨਾਨਕ ਨਾਮ ਲੇਵਾ ਸੰਗਤਾਂ ਡੇਰਾਵਾਦ ਪਾਖੰਡਾਂ ਵਹਿਮਾਂ ਭਰਮਾਂ ਦਾ ਤਿਆਗ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸ਼ਬਦ ਗੁਰੂ ਦੇ ਲੜ ਲੱਗ ਕੇ ਜੀਵਨ ਬਤੀਤ ਕਰਨ। ਇਸ ਮੌਕੇ ਮਲਕੀਅਤ ਸਿੰਘ ਬਸਰਾਵਾਂ ਮੈਨੇਜਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ, ਕੁਲਵਿੰਦਰ ਸਿੰਘ ਲਾਡੀ ਜੱਸਲ, ਕਵਲਪ੍ਰੀਤ ਸਿੰਘ ਗੁਰਦੁਆਰਾ ਇੰਸਪੈਕਟਰ, ਹਰਵਿੰਦਰ ਸਿੰਘ ਜਫਰਵਾਲ, ਜਤਿੰਦਰ ਪਾਲ ਸਿੰਘ ਵਿੱਕੀ, ਭਾਈ ਨਾਨਕ ਸਿੰਘ ਗ੍ਰੰਥੀ, ਭਾਈ ਕਰਮਜੀਤ ਸਿੰਘ ਗ੍ਰੰਥੀ, ਭਾਈ ਪੰਥਜੀਤ ਸਿੰਘ ਪ੍ਰਚਾਰਕ, ਭਾਈ ਮੋਹਨ ਸਿੰਘ ਕਵਿਸ਼ਰ, ਭਾਈ ਗੁਰਪਿੰਦਰ ਸਿੰਘ ਪ੍ਰਚਾਰਕ, ਗੁਲਬਾਗ ਸਿੰਘ ਬਾਸਰਪੁਰ, ਸੰਤੋਖ ਸਿੰਘ ਭੰਬੋਈ, ਭਾਈ ਤਰਸੇਮ ਸਿੰਘ ਸੇਖਵਾ ਕਵੀਸ਼ਰ, ਭਾਈ ਗੁਰਦੇਵ ਸਿੰਘ ਲੱਧਾ ਮੁੰਡਾ ਕਵੀਸ਼ਰ, ਤਰਨਪ੍ਰੀਤ ਸਿੰਘ ਬਟਾਲਾ, ਗੁਰਵਿੰਦਰ ਸਿੰਘ ਕਾਲੇਕੇ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।