- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੈਸ ਦੀ ਕਿੱਲਤ ਤੋਂ ਬਾਅਦ ਬਿਜਲੀ ਨਾਲ ਚੱਲਣ ਵਾਲੇ ਚੁੱਲ੍ਹਿਆਂ ਦੀ ਵੀ ਆਈ ਕਿੱਲਤ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਅਮਰੀਕਾ-ਇਜ਼ਰਾਇਲ-ਇਰਾਨ ਜੰਗ ਕਾਰਨ ਘਰੇਲੂ ਗੈਸ ਦੀ ਕਿੱਲਤ ਤੋਂ ਬਾਅਦ ਹੁਣ ਬਿਜਲੀ ਨਾਲ ਚੱਲਣ ਵਾਲੇ ਚੁੱਲ੍ਹਿਆਂ (ਇਨਡੈਕਸ਼ਨ) ਦੀ ਖਰੀਦ ਵੱਡੇ ਪੱਧਰ ਤੇ ਹੋਣ ਤੋਂ ਬਾਅਦ ਦੁਕਾਨਾਂ ਵਿੱਚ ਇਹਨਾਂ ਚੁੱਲ੍ਹਿਆਂ ਦੀ ਖਰੀਦ ਦੀ ਕਿੱਲਤ ਹੋਣ ਕਾਰਨ ਲੋਕ ਪੁਰਾਣੇ ਚੁੱਲ੍ਹਿਆਂ ਨੂੰ ਠੀਕ ਕਰਵਾਉਣ ਲਈ ਜੱਦੋ ਜਹਿਦ ਕਰ ਰਹੇ ਹਨ। ਇਸ ਸਬੰਧੀ ਆਸ਼ੂ ਸਲਹੋਤਰਾ, ਗੁਰਬਚਨ ਸਿੰਘ, ਹਰਜੀਤ ਸਿੰਘ, ਬਲਵਿੰਦਰ ਸਿੰਘ, ਗਗਨਦੀਪ ਸਿੰਘ ਆਦਿ ਬਿਜਲੀ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਗੈਸ ਦੀ ਕਿੱਲਤ ਹੋਣ ਤੋਂ ਬਾਅਦ ਲੋਕਾਂ ਵੱਲੋਂ ਬਿਜਲੀ ਦਾ ਚੱਲਣ ਵਾਲੇ ਚੁੱਲ੍ਹਿਆਂ ਦੀ ਵੱਡੇ ਪੱਧਰ ਤੇ ਖਰੀਦ ਕਰਨ ਤੋਂ ਬਾਅਦ ਹੁਣ ਇਹਨਾਂ ਚੁੱਲ੍ਹਿਆਂ ਦੀ ਵੀ ਵੱਡੀ ਕਿੱਲਤ ਪਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਦੋਂ ਪਿਛਲੇ ਦਿਨਾਂ ਦੌਰਾਨ ਗੈਸ ਸਿਲੰਡਰ ਆਸਾਨੀ ਨਾਲ ਮਿਲ ਜਾਂਦਾ ਸੀ ਤਾਂ ਕਦੇ ਕਦਾਈ ਬਿਜਲੀ ਵਾਰੇ ਚੁੱਲ੍ਹੇ ਨੂੰ ਖਰੀਦਣ ਦੇ ਗਾਹਕ ਉਹਨਾਂ ਦੀਆਂ ਦੁਕਾਨਾਂ ਤੇ ਆਉਂਦੇ ਸਨ ਅਤੇ ਹਫਤੇ ਵਿੱਚ ਕੇਵਲ ਇੱਕ ਦੋ ਹੀ ਬਿਜਲੀ ਨਾਲ ਚੱਲਣ ਵਾਲੇ ਚੁੱਲ੍ਹੇ ਵਿਕਦੇ ਸਨ, ਪਰੰਤੂ ਪਿਛਲੇ ਦਿਨਾਂ ਤੋਂ ਗੈਸ ਸਿਲੰਡਰਾਂ ਦੀ ਕਿੱਲਤ ਹੋਣ ਤੋਂ ਬਾਅਦ ਉਹਨਾਂ ਦੀਆਂ ਦੁਕਾਨਾਂ ਤੇ ਬਿਜਲੀ ਨਾਲ ਚੱਲਣ ਵਾਲੇ ਚੁੱਲ੍ਹੇ ਖਰੀਦਣ ਲਈ ਵੱਡੇ ਪੱਧਰ ਤੇ ਗਾਹਕ ਆ ਰਹੇ ਹਨ। ਆਸ਼ੂ ਸਲਹੋਤਰਾ ਨੇ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਹੁਣ ਦੁਕਾਨਾਂ ਤੇ 30 ਤੋਂ 40 ਚੁੱਲ੍ਹੇ ਆਸਾਨੀ ਨਾਲ ਵਿਕ ਸਕਦੇ ਹਨ। ਉਹਨਾਂ ਦੱਸਿਆ ਕਿ ਗੈਸ ਦੀ ਕਿੱਲਤ ਆਉਣ ਉਪਰੰਤ ਬਿਜਲੀ ਵਾਲੇ ਚੁੱਲ੍ਹਿਆ ਦੀ ਵਿਕਰੀ ਬਹੁਤ ਜ਼ਿਆਦਾ ਵਧੀ ਹੈ ਜਦਕਿ ਚੁੱਲ੍ਹੇ ਘੱਟ ਗਿਣਤੀ ਵਿੱਚ ਬਣ ਰਹੇ ਹਨ। ਉਹਨਾਂ ਦੱਸਿਆ ਕਿ ਪਲਾਸਟਿਕ ਅਤੇ ਤਾਂਬੇ ਦੀ ਰੇਟਾਂ ਵਿੱਚ ਹੋਏ ਚੋਖੇ ਵਾਧੇ ਤੋਂ ਇਲਾਵਾ ਬਿਜਲੀ ਬਾਰੇ ਚੁੱਲ੍ਹਿਆਂ ਦੀ ਖਪਤ ਵੱਧਣ ਕਾਰਨ ਇਹਨਾਂ ਚੁੱਲ੍ਹਿਆਂ ਦੇ ਰੇਟਾਂ ਵਿੱਚ ਵੀ ਚੋਖਾ ਵਾਧਾ ਹੋਇਆ। ਉਹਨਾਂ ਦੱਸਿਆ ਕਿ ਜੋ ਚੁੱਲਾ ਪਹਿਲਾਂ 2 ਹਜ਼ਾਰ ਵਿੱਚ ਮਿਲਦਾ ਸੀ, ਇਸ ਵੇਲੇ 2500 ਰੁਪਏ ਕੀਮਤ ਹੋ ਗਈ ਹੈ ਅਤੇ 2500 ਵਾਲੇ ਦੀ 3200 ਕੀਮਤ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਇਹ ਬਿਜਲੀ ਵਾਲੇ ਚੁੱਲ੍ਹੇ ਨਹੀਂ ਮਿਲ ਰਹੇ। ਉਹਨਾਂ ਦੱਸਿਆ ਕਿ ਗੈਸ ਦੀ ਕਿੱਲਤ ਅਤੇ ਸਰਕਾਰ ਵੱਲੋਂ ਪ੍ਰਤੀ ਮਹੀਨਾ 300 ਯੂਨਿਟ ਮਾਫ ਕਰਨ ਤੇ ਲੋਕ ਵੱਡੇ ਪੱਧਰ ਤੇ ਬਿਜਲੀ ਵਾਲੇ ਚੁੱਲੇ ਖਰੀਦ ਰਹੇ ਹਨ। ਉਹਨਾਂ ਕਿਹਾ ਕਿ ਜਿੱਥੇ ਪਿਛਲੇ ਸਮਿਆਂ ਵਿੱਚ ਬਿਜਲੀ ਨਾਲ ਚੱਲਣ ਵਾਲੇ ਚੁੱਲ੍ਹਿਆਂ ਤੇ ਸਪੈਸ਼ਲ ਬਰਤਨ ਦੀ ਵਰਤੋਂ ਹੁੰਦੀ ਸੀ ਉੱਥੇ ਇਸ ਵੇਲੇ ਇਹਨਾਂ ਚੁੱਲ੍ਹਿਆਂ ਤੇ ਵੱਖ-ਵੱਖ ਧਾਤਾਂ ਜਿਵੇਂ ਸਿਲਵਰ, ਸਟੀਲ, ਪਿੱਤਲ ਆਦਿ ਦੇ ਭਾਡੇ ਵੀ ਵਰਤੋਂ ਵਿੱਚ ਆ ਜਾਂਦੇ ਹਨ ਜਿਸ ਲਈ ਲੋਕ ਵੱਡੇ ਪੱਧਰ ਤੇ ਇਹਨਾਂ ਚੁੱਲ੍ਹਿਆਂ ਦੀ ਖਰੀਦ ਕਰ ਰਹੇ ਹਨ। ਇਸ ਮੌਕੇ ਤੇ ਬਲਵਿੰਦਰ ਸਿੰਘ ਮਕੈਨਿਕ ਨੇ ਦੱਸਿਆ ਕਿ ਬਿਜਲੀ ਵਾਲੇ ਨਵੇਂ ਚੁੱਲ੍ਹੇ ਨਾ ਮਿਲਣ ਤੇ ਲੋਕਾਂ ਵੱਲੋਂ ਘਰਾਂ ਵਿੱਚ ਪੁਰਾਣੇ ਪਏ ਬਿਜਲੀ ਵਾਲੇ ਚੁੱਲ੍ਹਿਆਂ ਨੂੰ ਠੀਕ ਕਰਵਾਉਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ।