ਐਡਵੋਕੇਟ ਸੇਖਵਾਂ ਨੇ ਕਾਦੀਆ ਤੋਂ ਤੁਗਲਵਾਲ ਸੜਕ ਦਾ ਰੱਖਿਆ ਨੀਂਹ ਪੱਥਰ
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਾਦੀਆ ਤੋਂ ਤੁਗਲਵਾਲ ਸੜਕ ਦਾ ਰੱਖਿਆ ਨੀਂਹ ਪੱਥਰ
Publish Date: Sat, 07 Mar 2026 04:07 PM (IST)
Updated Date: Sun, 08 Mar 2026 04:01 AM (IST)
ਬੀਟੀਐੱਲ 3 ਕਾਦੀਆ ਤੋਂ ਵਾਇਆ ਭੈਣੀ ਬਾਂਗਰ ਤੁਗਲਵਾਲ ਸੜਕ ਦਾ ਨੀਂਹ ਪੱਥਰ ਰੱਖਦੇ ਹੋਏ ਐਡਵੋਕੇਟ ਜਗਰੂਪ ਸਿੰਘ ਸੇਖਵਾਂ।
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ
ਕਾਦੀਆਂ : ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਕਾਦੀਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਹਲਕੇ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਕਾਦੀਆਂ ਤੋਂ ਵਾਇਆ ਭੈਣੀ ਬਾਂਗਰ, ਤੁਗਲਵਾਲ ਰਾਹੀਂ ਸ੍ਰੀ ਹਰਗੋਬਿੰਦਪੁਰ/ਗੁਰਦਾਸਪੁਰ ਸਾਹਿਬ ਰੋਡ ਨੂੰ ਜੋੜਦੀ 8 ਕਿਲੋਮੀਟਰ ਲੰਬੀ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ, ਜਿਸ ਨਾਲ ਪਿੰਡਾਂ ਦੇ ਲੋਕਾਂ ਨੂੰ ਵੀ ਆਵਾਜਾਈ ਵਿੱਚ ਵੱਡੀ ਸੁਵਿਧਾ ਮਿਲੇਗੀ। ਇਸ ਮੌਕੇ ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 30 ਅਪ੍ਰੈਲ ਤੋਂ ਪਹਿਲਾ ਪਹਿਲਾ ਸੜਕਾਂ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਪਿੰਡ ਭੈਣੀ ਬਾਂਗਰ ਤੇ ਤੁਗਲਵਾਲ ਰੋਡ ਕਾਦੀਆ ਦੇ ਕਾਲੋਨੀ ਵਾਸੀਆਂ ਨੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆ ਰਹੀ ਸਮੱਸਿਆ ਨੂੰ ਦੂਰ ਕਰਨ ਲਈ ਬੇਨਤੀ ਕੀਤੀ। ਇਸ ਮੌਕੇ ਐਡਵੋਕੇਟ ਸੇਖਵਾਂ ਨੇ ਨਿਕਾਸੀ ਨਾਲਾ ਬਣਾਉਣ ਦਾ ਭੈਣੀ ਬਾਂਗਰ ਤੇ ਕਾਲੋਨੀ ਵਾਸੀਆਂ ਨੂੰ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਦੇ ਸਰਬਪੱਖੀ ਵਿਕਾਸ ਲਈ ਉਹ ਵਚਨਬੱਧ ਹਨ ਤੇ ਦਿਨ ਰਾਤ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਸੀਨੀਅਰ ਆਗੂ ਤੇ ਐਕਸ ਸਰਵਿਸਮੈਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਸੋਨਾ ਬਾਜਵਾ, ਚੇਅਰਮੈਨ ਮਾਰਕੀਟ ਕਮੇਟੀ ਕਾਹਨੂੰਵਾਨ ਜਸਪਾਲ ਸਿੰਘ ਪੰਧੇਰ, ਜਸਪਾਲ ਸਿੰਘ, ਪੰਚ ਨਰਿੰਦਰ ਸਿੰਘ ਬਾਜਵਾ, ਗੁਰਮੀਤ ਸਿੰਘ ਪੰਚ, ਡਾਕਟਰ ਬਲਬੀਰ ਸਿੰਘ ਬੱਲੀ, ਚਰਨਜੀਤ ਸਿੰਘ, ਦਵਿੰਦਰ ਸਿੰਘ ਫੌਜੀ, ਮਨਜੀਤ ਸਿੰਘ ਬੰਟੀ, ਬਲਾਕ ਪ੍ਰਧਾਨ ਕਾਮਰੇਡ ਗੁਰਮੇਜ ਸਿੰਘ, ਦਵਿੰਦਰ ਕੁਮਾਰ ਸ਼ਰਮਾ, ਐੱਸਡੀਓ ਪੀਡਬਲਿਊਡੀ ਬਲਵਿੰਦਰ ਸਿੰਘ, ਜੇਈ ਨਿਤਿਨ ਕੁਮਾਰ, ਸੰਮਤੀ ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ, ਵਿਸ਼ਾਲ ਕੁਮਾਰ ਕਾਦੀਆਂ, ਪ੍ਰਭਜੋਤ ਮਹਿਤਾ, ਸੀਨੀਅਰ ਆਗੂ ਕਰਨੈਲ ਸਿੰਘ ਕੋਟ ਟੋਡਰ ਮੱਲ, ਸੁਖਦੇਵ ਸਿੰਘ ਧੰਦਲ ਸੀਨੀਅਰ ਆਗੂ, ਪ੍ਰਿੰਸੀਪਲ ਹਰਭਜਨ ਸਿੰਘ, ਸਤਨਾਮ ਸਿੰਘ, ਗੁਰਚਰਨ ਸਿੰਘ ਪੰਚ ਭੈਣੀ ਬਾਂਗਰ, ਜਨਕ ਰਾਜ, ਧਿਆਨ ਸਿੰਘ, ਨਿਰਮਲ ਸਿੰਘ ਫੌਜੀ, ਸੂਬੇ ਕੇਹਰ ਸਿੰਘ, ਸੋਹਣ ਸਿੰਘ ਨੇਨੋਕੋਟ, ਸੁੱਚਾ ਲਾਲ, ਹਰਬੰਸ ਸਿੰਘ, ਰਣਜੀਤ ਸਿੰਘ ਸਾਬਕਾ ਸਰਪੰਚ ਭੰਗਵਾ, ਸੀਨੀਅਰ ਆਗੂ ਗੁਰਦੀਪ ਸਿੰਘ ਕਾਹਲਵਾਂ ਆਦਿ ਤੋਂ ਇਲਾਵਾ ਪਿੰਡ ਗਿਣਤੀ ’ਚ ਇਲਾਕਾ ਵਾਸੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।