ਇਕ ਚੇਤ ਨੂੰ ਕੱਢਿਆ ਜਾਵੇਗਾ ਨਾਨਕਸ਼ਾਹੀ ਨਗਰ ਕੀਰਤਨ : ਆਗੂ
ਇੱਕ ਚੇਤ ਨੂੰ ਕੱਢਿਆ ਜਾਵੇਗਾ ਨਾਨਕਸ਼ਾਹੀ ਨਗਰ ਕੀਰਤਨ – ਆਗੂ
Publish Date: Sat, 07 Mar 2026 04:11 PM (IST)
Updated Date: Sun, 08 Mar 2026 04:01 AM (IST)
ਜੀਆਰਪੀ- ਜਾਣਕਾਰੀ ਦਿੰਦੇ ਹੋਏ ਨਾਨਕ ਸ਼ਾਹੀ ਸਿੱਖ ਸੇਵਾ ਸੁਸਾਇਟੀ ਦੇ ਅਹੁਦੇਦਾਰ। ਲਖਬੀਰ ਖੁੰਡਾ, ਪੰਜਾਬੀ ਜਾਗਰਣ ਧਾਰੀਵਾਲ : ਨਾਨਕ ਸ਼ਾਹੀ ਸਿੱਖ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਦੀ ਧਾਰੀਵਾਲ ਵਿਖੇ ਮੀਟਿੰਗ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰੈੱਸ ਸਕੱਤਰ ਇੰਜੀਨੀਅਰ ਜਤਿੰਦਰ ਪਾਲ ਸਿੰਘ ਜੇਪੀ ਨੇ ਦੱਸਿਆ ਕਿ 29 ਤੇ 30 ਫੱਗਣ ਨੂੰ ਦੋ ਦਿਨ ਦਾ ਗੁਰਮਤਿ ਸਮਾਗਮ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਚਰਨ ਛੋਹ ਧਰਤੀ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਇਕ ਚੇਤ 14 ਮਾਰਚ ਨੂੰ ਇਕ ਵਿਸ਼ਾਲ ਨਾਨਕਸ਼ਾਹੀ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਬੁਰਜ ਸਾਹਿਬ ਤੋਂ ਨਿਹੰਗ ਸਿੱਖ ਜਥੇਬੰਦੀਆਂ ਦੀ ਅਗਵਾਈ ’ਚ ਕੱਢਿਆ ਜਾ ਰਿਹਾ ਹੈ। ਇਸੇ ਸਬੰਧ ’ਚ ਧਾਰੀਵਾਲ ਤੇ ਆਸ ਪਾਸ ਦੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਸੰਪਰਕ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਜਥੇਦਾਰ ਨਿਰਵੈਰ ਸਿੰਘ, ਸੰਸਥਾ ਦੇ ਪ੍ਰਧਾਨ ਜਥੇਦਾਰ ਬਲਦੇਵ ਸਿੰਘ, ਡਾਕਟਰ ਕਮਲਜੀਤ ਸਿੰਘ ਕੇਜੇ, ਸਹਾਇਕ ਮੁੱਖ ਸੇਵਾਦਾਰ ਇੰਜੀਨੀਅਰ ਜਤਿੰਦਰ ਪਾਲ ਸਿੰਘ ਜੇਪੀ, ਖਜ਼ਾਨਚੀ ਹਰਪ੍ਰੀਤ ਸਿੰਘ ਸੱਭਰਵਾਲ, ਦਲਜੀਤ ਸਿੰਘ, ਗੁਰਮੇਜ ਸਿੰਘ ਹਾਜ਼ਰ ਸਨ।