- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਰਹੂਮ ਸਾਬਕਾ ਸਰਪੰਚ ਭਗਵੰਤ ਸਿੰਘ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਪੁੱਜੀਆਂ ਸ਼ਖਸ਼ੀਅਤਾਂ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਪਿੰਡ ਬੋਹੜ ਵਡਾਲਾ ਦੇ ਸਾਬਕਾ ਸਰਪੰਚ ਅਤੇ ਆੜ੍ਹਤੀ ਭਗਵੰਤ ਸਿੰਘ ਜਿੰਨਾਂ ਦਾ ਪਟਨਾ ਸਾਹਿਬ ਤੋਂ ਪਰਤਦੇ ਸਮੇਂ ਦੇਹਾਂਤ ਹੋ ਸੀ, ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਐਤਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਵੈਰਾਗਮਈ ਕੀਰਤਨ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਸ਼੍ਰੀ ਚੰਦ ਬੋਹੜ ਵਡਾਲਾ ਵਿਖੇ ਕੀਤਾ ਗਿਆ। ਇਸ ਮੌਕੇ ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਲੋਂ ਆਪਣੇ ਜਥੇ ਸਮੇਤ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਸਮਾਗਮ ’ਚ ਹਾਜ਼ਰ ਹੋਏ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਵੱਲੋਂ ਮਰਹੂਮ ਭਗਵੰਤ ਸਿੰਘ ਬੋਹੜ ਵਡਾਲਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਕਿਸਾਨ ਹਿਤੈਸ਼ੀ, ਗੁਰੂ ਘਰ ਦੇ ਪ੍ਰੇਮੀ ਸਾਬਕਾ ਸਰਪੰਚ ਭਗਵੰਤ ਸਿੰਘ ਬੋਹੜ ਵਡਾਲਾ, ਜੋ ਪਿਛਲੇ ਦਿਨੀਂ ਪਟਨਾ ਸਾਹਿਬ ਵਿਖੇ ਮਨਾਏ ਗਏ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸ਼ਾਮਲ ਹੋਣ ਤੋਂ ਬਾਅਦ ਸ੍ਰੀ ਪਟਨਾ ਸਾਹਿਬ ਤੋਂ ਆਉਂਦੇ ਸਮੇਂ ਬਰੇਨ ਹੈਮਰਜ ਹੋਣ ਕਾਰਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਨੇ ਆਪਣੇ ਜੀਵਨ ਵਿੱਚ ਕਿਸਾਨੀ ਅੰਦੋਲਨ ਵਿੱਚ ਵੀ ਵੱਧ ਚੱੜ੍ਹ ਕੇ ਹਿੱਸਾ ਲਿਆ। ਉਨ੍ਹਾਂ ਹੱਥੀਂ ਕਿਰਤ ਅਤੇ ਨਾਮ ਜੱਪਣ ਤੋਂ ਇਲਾਵਾ 20 ਸਾਲ ਸਰਪੰਚ ਬਣ ਕੇ ਲੋਕਾਂ ਦੀ ਸੇਵਾ ਕੀਤੀ।
ਛੋਟੇਪੁਰ ਨੇ ਕਿਹਾ ਕਿ ਭਗਵੰਤ ਸਿੰਘ ਵੱਲੋਂ ਆਪਣੇ ਦੋਵਾਂ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਇਆ। ਉਨ੍ਹਾਂ ਦੀ ਬਦੌਲਤ ਉਨ੍ਹਾਂ ਦੇ ਪੁੱਤਰ ਗੁਰਦੀਪ ਸਿੰਘ ਇਸ ਇਲਾਕੇ ਦੇ ਅਗਾਂਹਵਧੂ ਕਿਸਾਨ, ਆੜ੍ਹਤੀ ਐਸੋਸੀਏਸ਼ਨ ਕਲਾਨੌਰ ਦੇ ਮੀਤ ਪ੍ਰਧਾਨ ਬਣਕੇ ਆਪਣੇ ਪਿਤਾ ਦੇ ਦੱਸੇ ਮਾਰਗ ’ਤੇ ਚੱਲ ਰਿਹਾ ਹੈ। ਇਸ ਮੌਕੇ ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਰਣਜੇਤ ਸਿੰਘ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸਟੇਟ ਸਕੱਤਰ ਦੀ ਭੂਮਿਕਾ ਸਾਬਕਾ ਚੇਅਰਮੈਨ ਮਨਮੋਹਨ ਸਿੰਘ ਪੱਖੋਕੇ ਨੇ ਨਿਭਾਈ।
ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਮਨਮੋਹਨ ਸਿੰਘ ਪੱਖੋਕੇ ਸਾਬਕਾ ਚੇਅਰਮੈਨ, ਜਗਤਾਰ ਸਿੰਘ ਗੋਸਲ ਸਾਬਕਾ ਚੇਅਰਮੈਨ, ਅਮਨਦੀਪ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਪੁਨਰ ਸੁਰਜੀਤ, ਚੇਅਰਮੈਨ ਰਣਜੇਤ ਸਿੰਘ ਬਾਠ, ਜਗਜੀਤ ਸਿੰਘ ਕਾਹਲੋਂ ਚੇਅਰਮੈਨ, ਸੋਨੂੰ ਖੱਦਰ, ਕਾਮਰੇਡ ਜਗਜੀਤ ਸਿੰਘ ਗੁਰਾਇਆ, ਹਰਵਿੰਦਰ ਸਿੰਘ ਅਲਾਵਲਪੁਰ, ਰਣਜੀਤ ਸਿੰਘ ਸੱਕਰੀ, ਲੱਖਾ ਸਿੰਘ ਮੀਰ ਕਚਾਣਾ, ਹਰਵਿੰਦਰ ਪਾਲ ਗੋਰਾ, ਹਰਪਾਲ ਸਿੰਘ ਲੋਪਾ, ਮਨਦੀਪ ਸਿੰਘ ਪੰਨੂ ਵਡਾਲਾ ਬਾਂਗਰ, ਪ੍ਰਭਸ਼ਰਨ ਸਿੰਘ ਰੋਸੇ, ਭੁਪਿੰਦਰ ਸਿੰਘ ਧਰਮੀ ਫੌਜੀ, ਮਨਬੀਰ ਸਿੰਘ ਗੁਵਾਰਾ, ਅਮਰ ਸਿੰਘ ਨੰਬਰਦਾਰ, ਜਸਪਾਲ ਸਿੰਘ ਹੈਪੀ, ਸੋਨੀ ਲੋਪਾ, ਗੁਰਨਾਮ ਸਿੰਘ ਬੜੀਲਾ, ਮੱਖਣ ਸਿੰਘ ਸ਼ਾਹਪੁਰ, ਮਨਜੀਤ ਸਿੰਘ ਮਾਹਲ, ਜਤਿੰਦਰ ਗੋਰਾ, ਹਰਪ੍ਰੀਤ ਸਿੰਘ ਸ਼ਹੂਰ, ਬਲਵੰਤ ਸਿੰਘ ਸੁਆਮੀ, ਦਿਲਬਾਗ ਸਿੰਘ ਰੁਡਿਆਣਾ, ਹਰਬੰਸ ਸਿੰਘ ਜਿਓ ਜੁਲਾਈ, ਮਲਕੀਤ ਸਿੰਘ ਮੀਰ ਕਚਾਣਾ, ਹਰਭਜਨ ਸਿੰਘ, ਰਣਬੀਰ ਸਿੰਘ ਰਾਣਾ, ਚੇਅਰਮੈਨ ਬਲਜੀਤ ਸਿੰਘ ਅਵਾਣ, ਸਰਪੰਚ ਹਕੂਮਤ ਸਿੰਘ ਛੋਹਣ, ਰਤਨ ਸਿੰਘ ਸਰਪੰਚ ਸ਼ਾਲੇ ਚੱਕ, ਗਗਨਦੀਪ ਸਿੰਘ ਗੱਗੂ, ਹਰਮਨ ਗੁਰਾਇਆ, ਪ੍ਰਦੀਪ ਬਲਹੋਤਰਾ, ਪਵਨ ਕੁਮਾਰ, ਬਲਜੀਤ ਸਿੰਘ ਬਾਜਵਾ, ਸੁਖਜਿੰਦਰ ਸਿੰਘ ਕਾਹਲੋਂ, ਜਗਬੀਰ ਸਿੰਘ ਜੱਗਾ, ਪਰਮਜੀਤ ਸਿੰਘ ਸੈਲਜ਼ਮੈਨ, ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।