ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ
ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ
Publish Date: Sat, 31 Jan 2026 05:22 PM (IST)
Updated Date: Sun, 01 Feb 2026 04:08 AM (IST)

ਸੁਖਦੇਵ ਸਿੰਘ/ ਵਿਜੇ ਥਾਪਰ, ਪੰਜਾਬੀ ਜਾਗਰਣ ਬਟਾਲਾ : ਬਟਾਲਾ ਸ਼ਨਿਚਰਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 649 ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ਼੍ਰੀ ਗੁਰੂ ਰਵਿਦਾਸ ਸੰਗਠਨ ਕਮੇਟੀ ਤਹਿਸੀਲ ਬਟਾਲਾ ਵੱਲੋਂ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਸ਼ੋਭਾ ਯਾਤਰਾ ’ਚ ਮੁੱਖ ਮਹਿਮਾਨ ਵਜੋਂ ਬਾਬਾ ਮੇਸ਼ੀ ਸ਼ਾਹ ਸ਼ਾਮਲ ਹੋਏ ਅਤੇ ਸ਼ੋਭਾ ਯਾਤਰਾ ਦੀ ਪ੍ਰਧਾਨਗੀ ਸ੍ਰੀ ਗੁਰੂ ਰਵਿਦਾਸ ਸੰਗਠਨ ਕਮੇਟੀ ਦੇ ਪ੍ਰਧਾਨ ਹੀਰਾ ਲਾਲ ਵੱਸਣ ਨੇ ਕੀਤੀ ਹੈ। ਸ਼ੋਭਾ ਯਾਤਰਾ ਦੌਰਾਨ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਪਾਲਕੀ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ। ਸ਼ੋਭਾ ਯਾਤਰਾ ਦੀ ਆਰੰਭਤਾ ਮੌਕੇ ਬੋਲੇ ਸੋ ਨਿਰਭੈ ਬੋਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ ਜੈਕਾਰਿਆਂ ਨਾਲ ਬਟਾਲਾ ਦੀ ਫਿਜਾ ਗੂੰਜ ਉੱਠੀ। ਸ਼ੋਭਾ ਯਾਤਰਾ ਦੇ ਅੱਗੇ ਬੈਡ ਵਾਜੇ ਵਾਲਿਆਂ ਨੇ ਮਨੋਹਰ ਧੁਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਅਤੇ ਗਤਕਾ ਪਾਰਟੀ ਨੇ ਗਤਕੇ ਦੇ ਜੌਹਰ ਦਿਖਾਏ। ਸ਼ੋਭਾ ਯਾਤਰਾ ’ਚ ਸੰਗਤ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਹਰਜਸ ਗਾਇਨ ਕੀਤਾ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਪ੍ਰਮੁੱਖ ਸ਼ਖਸੀਅਤਾਂ ਨੇ ਪਾਵਨ ਪਾਲਕੀ ਨੂੰ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ। ਇਹ ਸ਼ੋਭਾ ਯਾਤਰਾ ਕਰਤਾਰ ਨਗਰ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਰੋਡ ਤੋਂ ਮਾਡਲ ਟਾਊਨ, ਰੇਲਵੇ ਫਾਟਕ, ਗਾਂਧੀ ਨਗਰ, ਸਿੰਬਲ ਚੌਕ, ਬੱਸ ਸਟੈਂਡ, ਗਾਂਧੀ ਚੌਕ, ਹੰਸਲੀ ਪੁਲ, ਨਹਿਰੂ ਗੇਟ, ਸਿਟੀ ਥਾਣਾ, ਓਹਰੀ ਗੇਟ, ਭੰਡਾਰੀ ਗੇਟ, ਠਠਿਆਰੀ ਗੇਟ ਤੋਂ ਹੁੰਦੀ ਹੋਈ ਕਾਜੀ ਮੋਰੀ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ’ਚ ਸ਼ਾਮਲ ਜਥੇਬੰਦੀਆਂ ਅਤੇ ਸੇਵਾਦਾਰਾਂ ਨੂੰ ਸ੍ਰੀ ਗੁਰੂ ਰਵਿਦਾਸ ਸੰਗਠਨ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਸੰਗਠਨ ਦੇ ਪ੍ਰਧਾਨ ਹੀਰਾ ਲਾਲ ਵਸਣ ਨੇ ਸੰਗਤ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਗੁਰੂ ਜੀ ਦੇ ਸੰਦੇਸ਼ ਉੱਤੇ ਚੱਲ ਕੇ ਜੀਵਨ ਸਫਲਾ ਕਰਨ ਲਈ ਪ੍ਰੇਰਿਤ ਕੀਤਾ। ਇਸ ਸ਼ੋਭਾ ਯਾਤਰਾ ’ਚ ਪ੍ਰਧਾਨ ਹੀਰਾ ਲਾਲ ਵਸਣ ਤੋਂ ਇਲਾਵਾ ਰਵੀ ਕਸ਼ਯਪ, ਸ਼ਿਵ ਕਸ਼ਯਪ, ਰਾਜ ਕੁਮਾਰ, ਮਹਿੰਦਰ ਪਾਲ, ਵਿਪਨ ਕੁਮਾਰ, ਹਰਦੀਪ ਸਿੰਘ ਅਤਰੀ, ਸੁਭਾਸ਼ ਕੁਮਾਰ, ਸੰਜੀਵ ਕੁਮਾਰ ਅਤਰੀ, ਪਲਵਿੰਦਰ ਸਿੰਘ ਲੰਬੜਦਾਰ, ਮਾਸਟਰ ਜੋਗਿੰਦਰ ਸਿੰਘ ਅਚਲੀ ਗੇਟ, ਸਵਰਨ ਮੁੱਢ, ਦੀਦਾਰ ਸਿੰਘ, ਰਾਜਕੁਮਾਰ ਰਾਜੂ, ਸੰਦੀਪ ਸਿੰਘ ਸ਼ੈਲੀ, ਦਲਬੀਰ ਸਿੰਘ, ਦੀਪਕ, ਮਨਜੀਤ ਕੁਮਾਰ, ਰਮਨ ਕਸ਼ਯਪ, ਬਲਜੀਤ ਕੁਮਾਰ, ਗਗਨਦੀਪ ਸੰਨੀ, ਚਮਨ ਲਾਲ ਵਿੰਝਵਾਂ, ਕਾਮਰੇਡ ਮਦਨ ਲਾਲ, ਗੁਰੂ ਰਵਿਦਾਸ ਮੰਦਿਰ ਫੈਜਪੁਰਾ ਦੇ ਪ੍ਰਧਾਨ ਦੇਵ ਰਾਜ, ਬਲਵਿੰਦਰ ਸਿੰਘ ਥਾਣੇਦਾਰ, ਓਮ ਪ੍ਰਕਾਸ਼ ਅਤਰੀ, ਸ਼ੁਬਾਸ਼ ਕੁਮਾਰ ਪ੍ਰਧਾਨ ਦਲਬੀਰ ਸਿੰਘ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਯੂਨਿਟ ਗੁਰਦਾਸਪੁਰ ਦੇ ਪ੍ਰਧਾਨ ਰਾਜੇਸ਼ ਲਾਹੌਰੀਆ, ਡਾ. ਅਸ਼ੋਕ ਕੁਮਾਰ, ਬਨਾਰਸੀ ਲਾਲ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਸ਼ੋਭਾ ਯਾਤਰਾ ਦੌਰਾਨ ਜਥੇਦਾਰ ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਹਾਜ਼ਰੀ ਭਰੀ ਅਤੇ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਰਾਜਨੀਤਿਕ ਆਗੂਆਂ ਨੇ ਵੀ ਭਰੀ ਹਾਜ਼ਰੀ..... ਸ਼ੋਭਾ ਯਾਤਰਾ ਦੌਰਾਨ ਹਲਕਾ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ, ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ, ਨੌਜਵਾਨ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ, ਕਾਂਗਰਸ ਦੇ ਕਿਸਾਨ ਵਿੰਗ ਦੇ ਸੂਬਾ ਆਗੂ ਹਰਵਿੰਦਰ ਪਾਲ ਸਿੰਘ ਸ਼ਾਹਬਾਦ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ, ਸੰਜੀਵ ਸ਼ਰਮਾ ਪ੍ਰਧਾਨ ਕਾਂਗਰਸ ਪਾਰਟੀ ਸ਼ਹਿਰੀ ਬਟਾਲਾ, ਹੀਰਾ ਲਾਲ ਅਤਰੀ ਆਦਿ ਨੇ ਵੀ ਪਾਲਕੀ ਸਾਹਿਬ ਨੂੰ ਨਤਮਸਤਕ ਹੋ ਕੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ।