ਬਟਾਲਾ ਦੇ ਪਾਰਕ ਬੈਠੀ ਇੱਕ ਲੜਕੀ ਹੋਈ ਅਚਾਨਕ ਬੇਹੋਸ਼
ਬਟਾਲਾ ਦੇ ਪਾਰਕ ਬੈਠੀ ਇੱਕ ਲੜਕੀ ਹੋਈ ਅਚਾਨਕ ਬੇਹੋਸ਼
Publish Date: Sat, 31 Jan 2026 06:14 PM (IST)
Updated Date: Sun, 01 Feb 2026 04:11 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਬਟਾਲਾ ਦੇ ਸੁਭਾਸ਼ ਚੰਦਰ ਪਾਰਕ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪੜ੍ਹਾਈ ਕਰ ਰਹੀ ਇੱਕ ਲੜਕੀ ਮਿਲੀ। ਇਸ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਬੇਹੋਸ਼ ਲੜਕੀ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਲੜਕੀ ਕਿਸ ਕਾਰਨ ਬੇਹੋਸ਼ ਹੋਈ, ਇਸਦੀ ਜਾਂਚ ਕੀਤੀ ਜਾ ਰਹੀ ਹੈ। ਬੇਹੋਸ਼ ਮਿਲੀ ਲੜਕੀ ਦੇ ਨਾਲ ਉਸਦੀਆਂ ਸਹਿਪਾਠਣਾਂ ਵੀ ਨਾਲ ਸਨ, ਜਿਨ੍ਹਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ। ਥਾਣਾ ਸਿਟੀ ਦੇ ਮੁਖੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਸੀ ਕਿ ਇੱਥੇ ਕੁਝ ਵਿਦਿਆਰਥੀ ਬੈਠੇ ਹੋਏ ਹਨ ਤੇ ਇੱਕ ਲੜਕੀ ਬੇਹੋਸ਼ ਹੈ। ਉਨ੍ਵਾਂ ਦੱਸਿਆ ਕਿ ਉਹ ਆਪਣੇ ਨਾਲ ਲੇਡੀ ਸਟਾਫ ਨੂੰ ਲੈ ਕੇ ਮੌਕੇ ’ਤੇ ਪਹੁੰਚੇ ਹਨ। ਉਹਨਾਂ ਦੱਸਿਆ ਕਿ ਇੱਕ ਲੜਕੀ ਨੂੰ ਸੁੱਧ ਬੁੱਧ ਨਹੀਂ ਹੈ, ਉਹ ਬੇਹੋਸ਼ ਹੈ। ਥਾਣਾ ਮੁਖੀ ਨੇ ਦੱਸਿਆ ਕਿ ਬੇਹੋਸ਼ ਲੜਕੀ ਨੂੰ ਕੋਈ ਹੋਰ ਸਰੀਰਿਕ ਤਕਲੀਫ ਆਈ ਹੈ, ਇਸਦਾ ਕਾਰਨ ਮੈਡੀਕਲ ਰਿਪੋਰਟ ਤੋਂ ਸਪਸ਼ਟ ਹੋਵੇਗਾ। ਫਿਲਹਾਲ ਲੜਕੀ ਦੀ ਜਾਨ ਬਚਾਉਣ ਲਈ ਉਸਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਬੇਹੋਸ਼ ਲੜਕੀ ਦੀਆਂ ਸਾਥਣਾਂ ਤੋਂ ਉਸ ਦੇ ਪਰਿਵਾਰਿਕ ਮੈਂਬਰਾਂ ਦਾ ਪਤਾ ਪੁੱਛ ਕੇ ਉਹਨਾਂ ਨੂੰ ਸੂਚਿਤ ਵੀ ਕੀਤਾ ਗਿਆ।