ਗਟਰ ’ਚ ਡਿੱਗਣ ਕਾਰਨ ਵਿਅਕਤੀ ਦੀ ਮੌਤ
ਗਟਰ ਵਿੱਚ ਡਿੱਗਣ ਕਾਰਨ 40 ਸਾਲਾ ਵਿਅਕਤੀ ਦੀ ਹੋਈ ਮੌਤ
Publish Date: Fri, 30 Jan 2026 06:32 PM (IST)
Updated Date: Sat, 31 Jan 2026 04:11 AM (IST)

ਬੀਟੀਐੱਲ28 ਮ੍ਰਿਤਕ ਸੁਖਵਿੰਦਰ ਕੁਮਾਰ ਦੀ ਫਾਈਲ ਤਸਵੀਰ ਅਤੇ ਦੂਜੇ ਪਾਸੇ ਵਿਰਲਾਪ ਕਰਦੇ ਹੋਏ। ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਕਾਦੀਆਂ : ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਕੁਹਾੜ (ਨੇੜੇ ਕਾਦੀਆ) ’ਚ 40 ਸਾਲਾ ਵਿਅਕਤੀ ਦੇ ਗਟਰ ’ਚ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੁਖਵਿੰਦਰ ਕੁਮਾਰ ਪੁੱਤਰ ਬੀਰਾ ਲਾਲ ਵਾਸੀ ਪਿੰਡ ਬਿਧੀਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸੁਖਵਿੰਦਰ ਕੁਮਾਰ, ਜੋ ਕਿ ਬੀਐੱਸਐੱਨਐੱਲ ਕੰਪਨੀ ’ਚ ਪ੍ਰਾਈਵੇਟ ਤੌਰ ’ਤੇ ਕੰਮ ਕਰਦਾ ਹੈ ਅਤੇ ਪਿੰਡ ਕੁਹਾੜ ’ਚ ਕੋਈ ਕੰਪਨੀ ਵਜੋਂ ਕੰਮ ਕਰਨ ਲਈ ਗਿਆ ਹੋਇਆ ਸੀ ਤਾਂ ਜਦੋਂ ਉਸ ਨੇ ਪਿੰਡ ਕੁਹਾੜ ’ਚ ਗਟਰ ਉੱਪਰ ਪੌੜੀ ਲਗਾ ਕੇ ਕੰਮ ਕਰ ਰਿਹਾ ਸੀ ਤਾਂ ਅਚਾਨਕ ਪੌੜੀ ਗਟਰ ’ਚ ਧੱਸ ਗਈ ਅਤੇ ਵਿਅਕਤੀ ਗਟਰ ’ਚ ਡਿੱਗ ਗਿਆ। ਕਾਫੀ ਦੇਰ ਬਾਅਦ ਜਦੋਂ ਉਸ ਨੂੰ ਗਟਰ ਵਿਚੋਂ ਬਾਹਰ ਕੱਢਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਇਕ ਧੀ, ਇਕ ਪੁੱਤਰ ਤੇ ਪਤਨੀ ਨੂੰ ਛੱਡ ਗਿਆ ਹੈ। ਉਧਰ, ਦੂਜੇ ਪਾਸੇ ਮੌਕੇ ’ਤੇ ਪਹੁੰਚੇ ਥਾਣਾ ਸੇਖਵਾਂ ਦੇ ਐੱਸਐੱਚਓ ਰਜਵੰਤ ਕੌਰ ਵੱਲੋਂ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਬਟਾਲਾ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਆਵੇਗੀ ਉਸ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾਵੇਗਾ। ਉਧਰ, ਦੂਜੇ ਪਾਸੇ ਮ੍ਰਿਤਕ ਸੁਖਵਿੰਦਰ ਕੁਮਾਰ ਦੀ ਮੌਤ ਤੋਂ ਬਾਅਦ ਪੂਰੇ ਪਿੰਡ ’ਚ ਸੋਗ ਦੀ ਲਹਿਰ ਸੀ।