ਚਾਈਨਾ ਡੋਰ ਦੇ 32 ਗੱਟੂ ਬਰਾਮਦ,ਮਾਮਲਾ ਦਰਜ
ਚਾਈਨਾ ਡੋਰ ਦੇ 32 ਗੱਟੂ ਬਰਾਮਦ,ਮਾਮਲਾ ਦਰਜ
Publish Date: Sat, 10 Jan 2026 03:16 PM (IST)
Updated Date: Sun, 11 Jan 2026 04:00 AM (IST)
ਸਟਾਫ ਰਿਪੋਰਟਰ,ਪੰਜਾਬੀ ਜਾਗਰਣ,ਗੁਰਦਾਸਪੁਰ: ਥਾਣਾ ਸਿਟੀ ਦੀ ਪੁਲਿਸ ਨੇ ਚਾਈਨਾ ਡੋਰ ਦੇ ਪਾਬੰਦੀਸ਼ੁਦਾ 32 ਗੱਟੂ ਬਰਾਮਦ ਕੀਤੇ ਹਨ। ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਹਾਲਾਂਕਿ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਐੱਸਆਈ ਵਰਿੰਦਰ ਪਾਲ ਨੇ ਦੱਸਿਆ ਕਿ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਮੁਲਜ਼ਮ ਕਪਿਲ ਮਹਾਜਨ ਵਾਸੀ ਸੰਤ ਨਗਰ ਗੁਰਦਾਸਪੁਰ ਨੇ ਆਪਣੀ ਦੁਕਾਨ ’ਤੇ ਚਾਈਨਾ ਡੋਰ ਦੇ ਗੱਟੂ ਰੱਖੇ ਹੋਏ ਹਨ। ਪੁਲਿਸ ਪਾਰਟੀ ਦੇ ਨਾਲ ਗੋਰਮਿੰਟ ਕਾਲਜ ਨੇੜੇ ਮੁਲਜ਼ਮ ਦੀ ਕਰਿਆਨੇ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ। ਦੁਕਾਨ ਦੀ ਤਲਾਸ਼ੀ ਦੌਰਾਨ ਚਾਈਨਾ ਡੋਰ ਦੇ ਪਾਬੰਦੀਸ਼ੁਦਾ 32 ਗੱਟੂ ਮਾਰਕਾ ਮੋਨੋਫਿਲ ਗੋਲਡ ਬਰਾਮਦ ਕੀਤੇ ਗਏ। ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।