ਗੁੱਡਵਿਲ ਸਕੂਲ ਦੇ 18 ਵਿਦਿਆਰਥੀਆਂ ਨੇ ਜਿੱਤੇ ਮੈਡਲ
ਗੁੱਡਵਿਲ ਸਕੂਲ ਦੇ 18 ਵਿਦਿਆਰਥੀਆਂ ਨੇ ਇੰਗਲਿਸ਼ ਉਲੰਪਿਆਡ ’ਚ ਜਿੱਤੇ ਗੋਲਡ ਮੈਡਲ
Publish Date: Sat, 07 Feb 2026 04:05 PM (IST)
Updated Date: Sun, 08 Feb 2026 04:00 AM (IST)
-ਇੰਟਰਨੈਸ਼ਨਲ ਇੰਗਲਿਸ਼ ਉਲੰਪਿਆਡ ਦੀ ਪ੍ਰੀਖਿਆ ’ਚ ਮਾਰੀ ਮੱਲ
-ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਬਰੇਨ ਮੈਪ ਅਕੈਡਮੀ ਹੈਦਰਾਬਾਦ ਵਲੋਂ ਇਸ ਸਾਲ ਲਈ ਗਈ ਇੰਟਰਨੈਸ਼ਨਲ ਇੰਗਲਿਸ਼ ਉਲੰਪਿਆਡ ਦੀ ਪ੍ਰੀਖਿਆ ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਦੇ 93 ਵਿਦਿਆਰਥੀਆਂ ਨੇ ਪਾਸ ਕੀਤੀ ਹੈ। ਇਨ੍ਹਾਂ ਵਿਚੋਂ 18 ਵਿਦਿਆਰਥੀਆਂ ਨੇ ਮੈਰਿਟ ਪੁਜ਼ੀਸ਼ਨ ਹਾਸਲ ਕਰਦਿਆਂ ਗੋਲਡ ਮੈਡਲ ਪ੍ਰਾਪਤ ਕੀਤੇ ਹਨ, ਜੋ ਕਿ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ। ਡਾਇਰੈਕਟਰ ਪ੍ਰਿੰਸੀਪਲ ਜਸਬਿੰਦਰ ਕੌਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਚੇਅਰਮੈਨ ਗੁਰਦਿਆਲ ਸਿੰਘ ਨੇ ਵਿਦਿਆਰਥੀਆਂ ਨੂੰ ਅਗਲੇ ਸਾਲ ਲਈ ਹੋਣ ਵਾਲੀ ਉਲੰਪਿਆਡ ਦੀ ਪ੍ਰੀਖਿਆ ਵਿਚ ਚੰਗੇ ਰੈਂਕ ਹਾਸਲ ਕਰਨ ਲਈ ਨਿਸ਼ਾਨੇ ਮਿੱਥਣ ਵਾਸਤੇ ਪ੍ਰੇਰਿਤ ਕੀਤਾ, ਜਦਕਿ ਪ੍ਰਿੰਸੀਪਲ ਅਮਨਦੀਪ ਸਿੰਘ ਨੇ ਉਲੰਪਿਆਡ ਜੇਤੂ ਵਿਦਿਆਰਥੀਆਂ ਤੇ ਇੰਗਲਿਸ਼ ਉਲੰਪਿਆਡ ਦੇ ਇੰਚਾਰਜ ਹਰਦੀਪ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਵਰਗ ਹਾਜ਼ਰ ਸੀ।