ਜ਼ਿਲ੍ਹਾ ਆਯੁਰਵੈਦਿਕ ਵਿਭਾਗ ਨੇ ਲਾਇਆ ਆਯੁਸ਼ ਕੈਂਪ
ਜ਼ਿਲ੍ਹਾ ਆਯੁਰਵੈਦਿਕ ਵਿਭਾਗ ਵੱਲੋਂ ਲਗਾਇਆ ਗਿਆ 10ਵਾਂ ਮੁਫ਼ਤ ਆਯੁਸ਼ ਕੈਂਪ
Publish Date: Sun, 08 Feb 2026 04:28 PM (IST)
Updated Date: Mon, 09 Feb 2026 04:02 AM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ
ਤਾਰਾਗੜ੍ਹ : ਡਾਇਰੈਕਟਰ ਆਯੁਰਵੈਦ ਪੰਜਾਬ ਡਾ. ਰਮਨ ਖੰਨਾ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਧਿਕਾਰੀ ਡਾ. ਹਰਿੰਦਰ ਦੇ ਨਿਰਦੇਸ਼ਾਂ ਹੇਠ 10ਵਾਂ ਮੁਫ਼ਤ ਆਯੁਸ਼ ਕੈਂਪ ਪਿੰਡ ਲਾਹੜੀ ਗੁਜਰਾਂ ਵਿਖੇ ਲਗਾਇਆ ਗਿਆ। ਇਸ ਮੌਕੇ ਸਰਪੰਚ ਪ੍ਰੀਤਮ ਸੈਣੀ, ਸਾਬਕਾ ਸਰਪੰਚ ਦੇਵ ਰਾਜ, ਚੇਅਰਮੈਨ ਲੱਕੀ ਸੈਣੀ, ਸੁਲੱਖਣ ਸਿੰਘ, ਸੁਖਪ੍ਰੀਤ ਕੌਰ, ਦਰਸ਼ਨਾ ਦੇਵੀ, ਭਾਵਨਾ, ਅਸ਼ਵਨੀ ਸੈਣੀ, ਸੁਖਦੇਵ ਰਾਜ, ਨਰਿੰਦਰ ਸੈਣੀ, ਠਾਕੁਰ ਰਘੁਵੀਰ ਸਿੰਘ, ਰਮਨ ਕੁਮਾਰ, ਸੁਰੇਸ਼ ਕੁਮਾਰ, ਸੁਰਜੀਤ ਕੁਮਾਰ ਅਮਨ ਅਤੇ ਹੋਰ ਪਿੰਡ ਵਾਸੀ ਵੀ ਮੌਜੂਦ ਸਨ। ਇਸ ਮੌਕੇ ਡਾ. ਜਤਿੰਦਰ ਠਾਕੁਰ ਨੇ ਦੱਸਿਆ ਕਿ ਕੈਂਪ ਦੇ ਦੌਰਾਨ ਕੁੱਲ 1065 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 642 ਆਯੁਰਵੈਦਿਕ ਓਪੀਡੀ ਅਤੇ 423 ਹੋਮਿਓਪੈਥਿਕ ਓਪੀਡੀ ਸਨ। ਉਹਨਾਂ ਕਿਹਾ ਕਿ ਕੈਂਪ ਦੇ ਦੌਰਾਨ ਜਿੱਥੇ ਮਰੀਜ਼ਾਂ ਦੀ ਜਾਂਚ ਕੀਤੀ ਗਈ ਉੱਥੇ ਹੀ ਉਹਨਾਂ ਨੂੰ ਫ੍ਰੀ ਦਵਾਈਆਂ ਵੀ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਭਵਿੱਖ ਅੰਦਰ ਵੀ ਅਜਿਹੇ ਕੈਂਪ ਵੱਖ-ਵੱਖ ਪਿੰਡਾਂ ਅੰਦਰ ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਦਾ ਲਾਭ ਦਿੱਤਾ ਜਾਵੇਗਾ। ਇਸ ਇਸ ਮੌਕੇ ਡਾ. ਰਾਜਿੰਦਰ ਕੁਮਾਰ, ਐੱਸਐੱਚ ਰਮਨ ਕੁਮਾਰ, ਬੰਦਨਾ ਦੇਵੀ, ਹੋਮਿਓਪੈਥਿਕ ਵਿਭਾਗ ਤੋਂ ਡਾ. ਇੰਦਰਜੀਤ ਸਿੰਘ ਰਾਣਾ, ਡਾ. ਸੰਗੀਤਾ ਪਾਲ ਅਤੇ ਐੱਸਐੱਚ ਨਿਤੀਸ਼ ਪਠਾਨੀਆ (ਫਾਰਮਾਸਿਸਟ), ਭਾਰਤ ਭੂਸ਼ਣ (ਫਾਰਮਾਸਿਸਟ) ਵੀ ਨੇ ਭਾਗ ਲਿਆ।