ਕੜੀ ਚੌਲ ਤੇ ਕੜਾਹ ਪ੍ਰਸ਼ਾਦ ਦਾ ਲੰਗਰ ਵਰਤਾਇਆ
ਨੌਜਵਾਨਾਂ ਵੱਲੋਂ ਕੜੀ ਚੌਲ ਤੇ ਕੜਾਹ ਪ੍ਰਸ਼ਾਦ ਦਾ ਲੰਗਰ ਵਰਤਾਇਆ
Publish Date: Mon, 16 Feb 2026 03:30 PM (IST)
Updated Date: Mon, 16 Feb 2026 03:33 PM (IST)
ਕੇਵਲ ਆਹੂਜਾ, ਪੰਜਾਬੀ ਜਾਗਰਣ, ਮਖੂ : ਮਹਾਸ਼ਿਵਰਾਤਰੀ ਨੂੰ ਸਮਰਪਿਤ ਸ਼ਹਿਰ ਦੇ ਨੌਜਵਾਨ ਜਿਨ੍ਹਾਂ ਵਿਚ ਅਭੀ, ਰਿਧਮ, ਅਨੁਰਾਗ, ਅਰਮਾਨ, ਰਿਤਿਸ਼, ਜੈਨਿਲ, ਅਨਿਸ਼, ਸ਼ੀਵੇਨ, ਆਰਿਸ਼, ਜਿਸ਼ਨੂ ਤੇ ਆਦਿ ਵੱਲੋਂ ਆਪਣੀ ਨੇਕ ਕਮਾਈ ’ਚੋਂ ਭਗਵਾਨ ਸ਼ਿਵ ਸ਼ੰਕਰ ਭੋਲੇ ਨਾਥ ਜੀ ਦੇ ਆਸ਼ੀਰਵਾਦ ਸਦਕਾ ਸ਼ਹਿਰ ਦੇ ਮੇਨ ਬਜਾਰ ਚ ਕੜੀ ਚੌਲ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਨਰਿੰਦਰ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮਖੂ, ਸ਼ਿਵ ਸਾਗਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮਖੂ ਸ਼ਹਿਰੀ, ਗੌਰਵ ਠੁਕਰਾਲ, ਰੋਬਿਨ ਸਚਦੇਵਾ, ਬੋਬੀ ਠੁਕਰਾਲ, ਗਗਨ ਮੋਂਗਾ, ਅੱਪੂ ਮਾਨਕਟਾਲਾ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ।