ਵਿਦੇਸ਼ ਭੇਜਣ ਦੇ ਨਾਂ ’ਤੇ 2.50 ਲੱਖ ਰੁਪਏ ਠੱਗੇ
ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ 2.50 ਲੱਖ ਰੁਪਏ ਦੀ ਠੱਗੀ
Publish Date: Thu, 01 Jan 2026 03:20 PM (IST)
Updated Date: Fri, 02 Jan 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਮੱਲਾਂਵਾਲਾ ਦੀ ਬਸਤੀ ਸੁੱਧ ਸਿੰਘ ਵਾਲਾ ਦੇ ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 2 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਮੱਲਾਂਵਾਲਾ ਪੁਲਿਸ ਨੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੁਲਦੀਪ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਸੁੱਧ ਸਿੰਘ ਵਾਲਾ ਬਸਤੀ ਬੇਲਾ ਸਿੰਘ ਵਾਲੀ ਬੀੜ ਸਰਕਾਰ ਮੱਲਾਂਵਾਲਾ ਨੇ ਦੱਸਿਆ ਕਿ ਉਸ ਦੇ ਲੜਕੇ ਜਸ਼ਨਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਲਈ ਦੋਸ਼ੀਅਨ ਵਿਸ਼ਾਲ ਪੁੱਤਰ ਪ੍ਰਵੀਨ ਵਾਸੀ 2579 ਫਤਿਹਗੜ੍ਹ ਚੂੜੀਆਂ ਨਵੀਂ ਆਬਾਦੀ ਵੇਰਕਾ ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਵਿਸ਼ਾਲ ਉਰਫ ਹੈਰੀ ਵਾਸੀ ਡਿਵੀਜਨ ਨੰਬਰ 3 ਜਲੰਧਰ, ਅਨਮੋਲ ਵਾਸੀ ਡਿਵੀਜ਼ਨ ਨੰਬਰ 3, ਕਰਮਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਡਿਵੀਜਨ ਨੰਬਰ 3 ਜਲੰਧਰ ਨੇ ਵੀਜ਼ਾ ਦੇ ਨਾਂ ’ਤੇ 2 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵਿਸ਼ਾਲ, ਵਿਸ਼ਾਲ ਉਰਫ ਹੈਰੀ, ਅਨਮੋਲ, ਕਰਮਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।