ਸ੍ਰੀ ਰਾਮ ਬਾਗ ਬਿਰਧ ਆਸ਼ਰਮ ਵਿਖੇ ਯੋਗਾ ਕੈਂਪ ਸਮਾਪਤ
ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਸ੍ਰੀ ਰਾਮ ਬਾਗ ਬਿਰਧ ਆਸ਼ਰਮ ਵਿਖੇ ਯੋਗਾ ਕੈਂਪ ਸਫਲਤਾਪੂਰਵਕ ਸਮਾਪਤ
Publish Date: Tue, 17 Mar 2026 04:33 PM (IST)
Updated Date: Tue, 17 Mar 2026 04:37 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਡਾਇਰੈਕਟਰ ਆਯੂਰਵੈਦ ਪੰਜਾਬ ਡਾ. ਰਮਨ ਖੰਨਾ ਅਤੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਫ਼ਿਰੋਜ਼ਪੁਰ ਡਾ. ਰੁਪਿੰਦਰਦੀਪ ਗਿੱਲ ਤੇ ਨੋਡਲ ਅਫ਼ਸਰ ਡਾ. ਰਾਕੇਸ਼ ਕੁਮਾਰ ਗਰੋਵਰ ਦੀ ਯੋਗ ਅਗਵਾਈ ਹੇਠ 13 ਮਾਰਚ ਤੋਂ 17 ਮਾਰਚ 2026 ਤੱਕ ਸ੍ਰੀ ਰਾਮ ਬਾਗ ਬਿਰਧ ਆਸ਼ਰਮ, ਫਿਰੋਜ਼ਪੁਰ ਛਾਉਣੀ ਵਿਖੇ ਬਜ਼ੁਰਗਾਂ ਲਈ ਰੋਜ਼ਾਨਾ 11.30 ਵਜੇ ਤੋਂ 12.30 ਵਜੇ ਤੱਕ ਇੱਕ ਘੰਟੇ ਦਾ ਯੋਗਾ ਕੈਂਪ ਲਗਾਇਆ ਗਿਆ। ਇਸ ਯੋਗਾ ਕੈਂਪ ਦੌਰਾਨ ਬਜ਼ੁਰਗਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਸਹੀ ਆਹਾਰ-ਵਿਹਾਰ ਅਤੇ ਰੋਗਾਂ ਤੋਂ ਬਚਾਅ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ। ਯੋਗਾ ਇੰਸਟਰਕਟਰਾਂ ਵੱਲੋਂ ਵੱਖ-ਵੱਖ ਯੋਗ ਆਸਣਾਂ ਅਤੇ ਪ੍ਰਾਣਾਯਾਮ ਦੀ ਪ੍ਰੈਕਟਿਸ ਕਰਵਾਈ ਗਈ, ਜਿਸ ਨਾਲ ਬਜ਼ੁਰਗਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਲਾਭ ਪ੍ਰਾਪਤ ਹੋਇਆ। ਕੈਂਪ ਦੀ ਸਮਾਪਤੀ ਮੌਕੇ ਡਾ. ਗਿੱਲ ਵੱਲੋਂ ਆਂਵਲਾ ਮੁਰੱਬਾ, ਬਦਾਮ ਠੰਡਾਈ, ਖਸ ਸ਼ਰਬਤ, ਪੇਨ ਰਲੀਵ ਤੇਲ, ਤੁਲਸੀ ਡਰਾਪਸ ਤੇ ਯੋਗਾ ਮੈਟ ਵੰਡੇ ਗਏ। ਇਸ ਯੋਗਾ ਕੈਂਪ ਵਿੱਚ ਡਾ. ਸੁਮਿਤ ਮੌਂਗਾ, ਡਾ. ਰੁਪਿੰਦਰਦੀਪ ਕੌਰ, ਡਾ. ਲਵਦੀਪ ਸਿੰਘ, ਉਪਵੈਦ ਰਘੂ ਰਾਜਾ, ਉਪਵੈਦ ਅਮਨਦੀਪ ਕੌਰ ਅਤੇ ਯੋਗਾ ਇੰਸਟਰਕਟਰ ਬਲਵਿੰਦਰ ਸਿੰਘ, ਤਰਸੇਮ ਸਿੰਘ ਅਤੇ ਕਿਰਨ ਰਾਣੀ ਵੱਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ। ਸ੍ਰੀ ਰਾਮ ਬਾਗ ਬਿਰਧ ਆਸ਼ਰਮ ਦੇ ਪ੍ਰਧਾਨ ਹਰੀਸ਼ ਗੋਇਲ ਵੱਲੋਂ ਕੈਂਪ ਦੀ ਸਫਲਤਾ ਲਈ ਸਮੂਹ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ