ਸਾਹਿਤਕਾਰ ਦਲਜੀਤ ਰਾਏ ਕਾਲੀਆ ਸਾਹਿਤ ਸਭਾ ਜੀਰਾ ਦੇ ਪ੍ਰਧਾਨ ਬਣੇ
ਸਾਹਿਤਕਾਰ ਦਲਜੀਤ ਰਾਏ ਕਾਲੀਆ ਸਾਹਿਤ ਸਭਾ ਜੀਰਾ ਦੇ ਪ੍ਰਧਾਨ ਬਣੇ
Publish Date: Wed, 28 Jan 2026 04:35 PM (IST)
Updated Date: Wed, 28 Jan 2026 04:37 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ: ਸਾਹਿਤ ਸਭਾ ਜ਼ੀਰਾ ਦੀ ਮੀਟਿੰਗ ਪ੍ਰਕਿਰਤੀ ਪਾਰਕ ਜੀਵਨ ਮੱਲ ਸਕੂਲ ਜ਼ੀਰਾ ਵਿਖੇ ਉੱਘੇ ਲੇਖਕ, ਕਾਲਮ ਨਵੀਸ ਗੁਰਚਰਨ ਸਿੰਘ ਨੂਰਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿਚ ਪੁਰਾਣੀ ਬਾਡੀ ਨੂੰ ਭੰਗ ਕੀਤਾ ਗਿਆ ਅਤੇ ਬਾਅਦ ਵਿਚ ਦੋ ਸਾਲ ਲਈ ਨਵੀਂ ਟੀਮ ਚੁਣੀ ਗਈ। ਇਸ ਚੋਣ ਵਿੱਚ ਗੁਰਚਰਨ ਸਿੰਘ ਨੂਰਪੁਰ, ਮੁਖਤਿਆਰ ਸਿੰਘ ਬਰਾੜ ਅਤੇ ਮੇਜਰ ਸਿੰਘ ਸੰਧੂ ਨੂੰ ਸਰਪ੍ਰਸਤ ਚੁਣਿਆ ਗਿਆ। ਸਾਹਿਤਕਾਰ ਦਲਜੀਤ ਰਾਏ ਕਾਲੀਆ ਨੂੰ ਸਰਬ ਸੰਮਤੀ ਨਾਲ ਸਭਾ ਦਾ ਪ੍ਰਧਾਨ ਚੁਣਿਆ ਗਿਆ। ਨਵੀਂ ਚੋਣ ਵਿੱਚ ਹਰੀ ਦਾਸ ਚੌਹਾਨ ਮੀਤ ਪ੍ਰਧਾਨ, ਕਾਲਾ ਬੇਰੀ ਵਾਲਾ ਜਨਰਲ ਸਕੱਤਰ, ਪ੍ਰਿਤਪਾਲ ਸਿੰਘ ਅਤੇ ਜਸਵੰਤ ਭੱਟੀ ਮੀਤ ਸਕੱਤਰ, ਪ੍ਰਤਾਪ ਸਿੰਘ ਹੀਰਾ ਪ੍ਰੈਸ ਸਕੱਤਰ, ਪਰਮਜੀਤ ਸਿੰਘ ਬਰਾੜ ਵਿੱਤ ਸਕੱਤਰ, ਦਲਜੀਤ ਸਿੰਘ ਨੂਰਪੁਰ ਸਹਾਇਕ ਵਿੱਤ ਸਕੱਤਰ, ਹਰਪ੍ਰੀਤ ਸਿੰਘ ਰੱਬੀ ਸ਼ਾਇਰ ਅਤੇ ਮਨਦੀਪ ਸਿੰਘ ਮਲਸੀਹਾਂ ਪ੍ਰਚਾਰ ਸਕੱਤਰ ਬਣੇ। ਸੁਖਰਾਜ ਸਿੰਘ ਜ਼ੀਰਾ ਅਤੇ ਬਲਜੀਤ ਬਾਦਸ਼ਾਹ ਮੁੱਖ ਪ੍ਰਬੰਧਕੀ ਟੀਮ ਵਿੱਚ ਲਏ ਗਏ। ਐਡਵੋਕੇਟ ਹਰਦੀਪ ਸਿੰਘ ਸ਼ੇਰ ਗਿੱਲ, ਗੁਰਦੇਵ ਸਿੰਘ ਮਰਖਾਈ, ਹੀਰਾ ਲਾਲ ਮਰਖਾਈ, ਤਾਰਾ ਸਿੰਘ ਫੌਜੀ, ਤਰਕਸ਼ੀਲ ਸੁਰਿੰਦਰ ਕੁਮਾਰ ਜ਼ੀਰਾ, ਪ੍ਰਦੀਪ ਅਲੀਪੁਰ ਸਲਾਹਕਾਰ ਚੁਣੇ ਗਏ। ਮੀਟਿੰਗ ਵਿਚ ਰਚਨਾਵਾਂ ਦਾ ਦੌਰ ਵੀ ਚੱਲਿਆ, ਜਿਸ ਵਿੱਚ ਹਾਜ਼ਰ ਸਾਹਿਤਕਾਰਾਂ ਨੇ ਆਪੋ- ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਭਾ ਵੱਲੋਂ ਜਲਦੀ ਹੀ ਸਾਲਾਨਾ ਸਹਿਤ ਸਮਾਗਮ ਕਰਵਾਉਣ ਦਾ ਫੈਸਲਾ ਲਿਆ ਗਿਆ।