ਨਵੇਂ ਸਾਲ ਮੌਕੇ ਭਗਵਾਨ ਸ਼੍ਰੀ ਰਾਧਾ ਕ੍ਰਿਸ਼ਨ ਜੀ ਦਾ ਪੂਜਨ ਕੀਤਾ
ਨਵੇਂ ਸਾਲ ਦੇ ਪਹਿਲੇ ਵੀਰਵਾਰ ਭਗਵਾਨ ਸ਼੍ਰੀ ਰਾਧਾ ਕ੍ਰਿਸ਼ਨ ਜੀ ਦਾ ਪੂਜਨ ਕੀਤਾ
Publish Date: Thu, 01 Jan 2026 03:25 PM (IST)
Updated Date: Fri, 02 Jan 2026 04:02 AM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ, ਮਖੂ : ਸ੍ਰੀ ਸਨਾਤਨ ਧਰਮ ਸਭਾ ਮਖੂ ਵੱਲੋਂ ਪ੍ਰਾਚੀਨ ਸ਼੍ਰੀ ਕ੍ਰਿਸ਼ਨਾ ਮੰਦਰ ਮਖੂ ਵਿਖੇ ਹਰ ਵੀਰਵਾਰ ਨੂੰ ਭਗਵਾਨ ਸ਼੍ਰੀ ਰਾਧਾ ਕ੍ਰਿਸ਼ਨ ਜੀ ਦਾ ਪੂਜਨ ਕਰਨ ਦੀ ਚਲਾਈ ਹੋਈ ਮੁਹਿੰਮ ਤਹਿਤ ਨਵੇਂ ਸਾਲ ਦੇ ਪਹਿਲੇ ਵੀਰਵਾਰ ਨੂੰ ਭਗਵਾਨ ਸ਼੍ਰੀ ਰਾਧਾ ਕ੍ਰਿਸ਼ਨ ਜੀ ਦਾ ਪੂਜਨ ਕਰਨ ਦੀ ਰਸਮ ਗਗਨ ਮੋਂਗਾ ਵੱਲੋਂ ਆਪਣੇ ਪਰਿਵਾਰ ਸਮੇਤ ਨਿਭਾਈ ਗਈ। ਇਸ ਮੌਕੇ ਮੰਦਰ ਦੇ ਪੁਜਾਰੀ ਪੰਡਤ ਮਨੋਜ ਸ਼ਰਮਾ ਵੱਲੋਂ ਸੰਗਤ ਕੋਲੋਂ ‘ਸ਼੍ਰੀ ਕ੍ਰਿਸ਼ਨ ਗੋਬਿੰਦ ਹਰਿ ਮੁਰਾਰੀ ਹੇ ਨਾਥ ਨਰਾਇਣ ਵਾਸੂਦੇਵਾ’ ਦਾ ਜਾਪ ਕਰਵਾਇਆ ਗਿਆ। ਭਗਵਾਨ ਸ਼੍ਰੀ ਰਾਧਾ ਕ੍ਰਿਸ਼ਨ ਜੀ ਦਾ ਪੂਜਨ ਅਤੇ ਆਰਤੀ ਕਰਨ ਉਪਰੰਤ ਗਗਨ ਮੋਂਗਾ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਸੰਗਤ ਵਿੱਚ ਸਮੋਸੇ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਸ੍ਰੀ ਸਨਾਤਨ ਧਰਮ ਸਭਾ ਮੱਖੂ ਦੇ ਸਰਪ੍ਰਸਤ ਸੰਜੀਵ ਅਹੂਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਪ੍ਰਾਚੀਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਹਰ ਵੀਰਵਾਰ ਨੂੰ ਰਾਧਾ ਕ੍ਰਿਸ਼ਨ ਜੀ ਦਾ ਪੂਜਨ ਅਤੇ ਪੂਰਨਮਾਸ਼ੀ ਵਾਲੇ ਦਿਨ ਹਵਨ ਯੱਗ ਕਰਵਾਇਆ ਜਾਂਦਾ ਹੈ। ਸੰਗਤਾਂ ਵੱਲੋਂ ਭਗਵਾਨ ਸ਼੍ਰੀ ਰਾਧਾ ਕ੍ਰਿਸ਼ਨ ਜੀ ਦਾ ਪੂਜਨ ਅਤੇ ਹਵਨ ਯੱਗ ਬਹੁਤ ਸ਼ਰਧਾ ਨਾਲ ਕਰਵਾਇਆ ਜਾਂਦਾ ਹੈ। ਇਸ ਮੌਕੇ ਮੰਦਰ ਦੇ ਪੁਜਾਰੀ ਪੰਡਤ ਮਨੋਜ ਸ਼ਰਮਾ, ਸ੍ਰੀ ਸਨਾਤਨ ਧਰਮ ਸਭਾ ਮਖੂ ਦੇ ਸਰਪ੍ਰਸਤ ਸੰਜੀਵ ਅਹੂਜਾ, ਪ੍ਰਧਾਨ ਰਕੇਸ਼ ਕਾਲੜਾ, ਖਜਾਨਚੀ ਲੱਕੀ ਗਰੋਵਰ, ਸੂਚਨਾ ਮੰਤਰੀ ਚੰਦਰ ਮੋਹਨ ਗਰੋਵਰ, ਗਗਨ ਮੋਂਗਾ, ਵਿੱਕੀ ਗਰੋਵਰ, ਬਲਦੇਵ ਕਪੂਰ, ਸ਼ਾਮ ਲਾਲ ਛਾਬੜਾ, ਸੁਨੀਲ ਸ਼ਰਮਾ, ਰਾਧੇ ਸ਼ਾਮ ਕੱਕੜ, ਰਮਨ ਸਚਦੇਵਾ, ਰਮੇਸ਼ ਕੁਮਾਰ, ਨਰੇਸ਼ ਠੁਕਰਾਲ, ਜੱਜ ਸੇਠੀ ਆਦਿ ਹਾਜ਼ਰ ਸਨ।