ਵਿਸ਼ਵ ਓਰਲ ਹੈੱਲਥ ਦਿਵਸ ’ਤੇ ਦੰਦਾਂ ਤੇ ਮੂੰਹ ਦੀ ਦੇਖਭਾਲ ’ਤੇ ਦਿੱਤਾ ਜ਼ੋਰ
ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਵਿਸ਼ਵ ਓਰਲ ਹੈੱਲਥ ਦਿਵਸ ਮਨਾਇਆ ਗਿਆ
Publish Date: Fri, 20 Mar 2026 04:57 PM (IST)
Updated Date: Fri, 20 Mar 2026 04:58 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ: ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਮਮਦੋਟ ਡਾ. ਰੇਖਾ ਭੱਟੀ ਦੀ ਰਹਿਨੁਮਾਈ ਹੇਠ ਅੱਜ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਵਿਸ਼ਵ ਓਰਲ ਹੈੱਲਥ ਦਿਵਸ ਮਨਾਇਆ ਗਿਆ। ਜਿਸ ਵਿਚ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਡੈਂਟਲ ਡਾ. ਪਲਵੀ ਨੇ ਕਿਹਾ ਕਿ ਦੰਦਾਂ ਅਤੇ ਮੂੰਹ ਦੀ ਦੇਖਭਾਲ ’ਤੇ ਜ਼ੋਰ ਦਿੰਦਿਆਂ ਦੰਦਾਂ ਦੀਆਂ ਬੀਮਾਰੀਆਂ ਦੀ ਰੋਕਥਾਮ, ਇਲਾਜ ਅਤੇ ਮੂੰਹ ਦੇ ਕੈਂਸਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਡੀਡੀਐੱਚਓ ਡਾ. ਪੰਕਜ ਗੁਪਤਾ ਨੇ ਕਿਹਾ ਓਰਲ ਹੈੱਲਥ ਨੂੰ ਸਹੀ ਰੱਖਣ ਲਈ ਸਾਨੂੰ ਕੁਝ ਸਧਾਰਨ ਪਰ ਮਹੱਤਵਪੂਰਨ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ ਜਿਸ ਵਿਚ ਸਭ ਤੋਂ ਪਹਿਲਾਂ ਸਾਨੂੰ ਰੋਜ਼ਾਨਾ ਦੋ ਵਾਰ ਸਵੇਰੇ ਅਤੇ ਰਾਤ ਸੌਣ ਤੋਂ ਪਹਿਲਾਂ ਦੰਦ ਸਾਫ਼ ਕਰਨੇ ਚਾਹੀਦੇ ਹਨ। ਉਨ੍ਹਾ ਕਿਹਾ ਕਿ ਦੰਦਾਂ ਨੂੰ ਸਾਫ਼ ਕਰਨ ਲਈ ਫਲੂਆਰਾਈਡ ਵਾਲਾ ਟੂਥਪੇਸਟ ਵਰਤਣਾ ਚਾਹੀਦਾ ਹੈ। ਇਸ ਮੌਕੇ ਬਲਾਕ ਐਜੂਕੇਟਰ ਅਮਨ ਕੰਬੋਜ਼ ਨੇ ਕਿਹਾ ਕਿ ਦੰਦ ਅਤੇ ਮੂੰਹ ਦੀ ਸਿਹਤ ਸਾਡੇ ਸਰੀਰ ਦੀ ਕੁੱਲ ਸਿਹਤ ਨਾਲ ਜੁੜੀ ਹੁੰਦੀ ਹੈ ਜ਼ਿਆਦਾ ਮਾਤਰਾ ’ਚ ਮਿੱਠਾ ਖਾਣਾ ਵੀ ਦੰਦਾਂ ਅਤੇ ਮਸੂੜਿਆ ਲਈ ਨੁਕਸਾਨਦਾਇਕ ਹੋ ਸਕਦਾ। ਇਸ ਲਈ ਸਮੇਂ ਸਿਰ ਡੈਂਟਿਸਟ ਕੋਲ ਚੈੱਕਅਪ ਕਰਵਾਓ। ਇਸ ਮੌਕੇ ਸੀਐੱਚਓ ਸੁਖਵਿੰਦਰ ਕੌਰ, ਮ ਪ ਹ ਵ ਮੇਲ ਸੋਨੂੰ ਕੁਮਾਰ, ਮ ਪ ਹ ਵ ਫੀਮੇਲ ਗੁਰਮੀਤ ਕੌਰ ਅਤੇ ਪਿੰਡ ਦੇ ਲੋਕ ਹਾਜ਼ਰ ਰਹੇ ।