ਸਬ ਸੈਂਟਰ ਪਿਆਰੇਆਣਾ ਤੇ ਸ਼ਕੂਰ ਵਿਸ਼ਵ ਮਲੇਰੀਆ ਦਿਵਸ ਮਨਾਇਆ
ਸਬ ਸੈਂਟਰ ਪਿਆਰੇਆਣਾ ਅਤੇ ਸ਼ਕੂਰ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ
Publish Date: Sat, 25 Apr 2026 03:34 PM (IST)
Updated Date: Sat, 25 Apr 2026 03:37 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿਵਲ ਸਰਜਨ ਫਿਰੋਜ਼ਪੁਰ ਡਾ. ਮੀਨਾਕਸ਼ੀ ਢੀਂਗਰਾ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਭੀਜੀਤ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਪਿਆਰੇ ਆਣਾ ਅਤੇ ਸ਼ਕੂਰ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਅਤੇ ਸਰਕਾਰੀ ਹਾਈ ਸਕੂਲ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਜਿਸ ਵਿਚ ਦੀਪ ਸਿੰਘ ਅਤੇ ਹਰਨੇਕ ਸਿੰਘ ਸਿਹਤ ਕਰਮਚਾਰੀ ਨੇ ਜਾਣਕਾਰੀ ਦਿੱਤੀ ਕਿ ਮਲੇਰੀਆ ਦਾ ਮੱਛਰ ਖੜੇ ਪਾਣੀ ਦੇ ਸੋਮਿਆਂ ਵਿਚ ਪੈਦਾ ਹੁੰਦਾ ਹੈ ਅਤੇ ਇਹ ਸਿਰਫ ਰਾਤ ਵੇਲੇ ਕੱਟਦਾ ਹੈ। ਮਲੇਰੀਆ ਬੁਖਾਰ ਦੇ ਲੱਛਣ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿਚ ਦਰਦ, ਚਮੜੀ ਤੇ ਦਾਣੇ ,ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜ੍ਹਿਆਂ ਅਤੇ ਨੱਕ ਵਿਚੋਂ ਖੂਨ ਵੱਗਣਾ ਹੈ। ਇਸ ਦੇ ਬਚਾਅ ਦੇ ਤਰੀਕਿਆ ਬਾਰੇ ਦੱਸਿਆ ਗਿਆ ਕਿ ਕੂਲਰਾਂ ਅਤੇ ਗਮਲਿਆਂ ਦੀਆ ਟਰੇਆਂ ਵਿਚ ਖੜੇ ਪਾਣੀ ਨੂੰ ਹਫ਼ਤੇ ਵਿਚ ਇਕ ਵਾਰ ਜ਼ਰੂਰ ਸਾਫ ਕਰੋ। ਕੱਪੜੇ ਅਜਿਹੇ ਪਹਿਨੋ ਜਿਸ ਨਾਲ਼ ਸਰੀਰ ਢੰਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆ ਕਰੀਮਾਂ ਅਤੇ ਤੇਲ ਆਦਿ ਦਾ ਇਸਤਮਾਲ ਕਰੋ। ਬੁਖਾਰ ਹੋਣ ਤੇ ਪੈਰਾਸਿਟਾਮੋਲ ਦੀ ਗੋਲ਼ੀ ਲਵੋ। ਛੱਤਾ ਤੇ ਰੱਖਿਆ ਪਾਣੀ ਦੀਆ ਟੈਂਕੀਆਂ ਦੇ ਢੁੱਕਣਾ ਨੂੰ ਚੰਗੀ ਤਰ੍ਹਾਂ ਬੰਦ ਕਰੋ। ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਨੂੰ ਖੁੱਲ੍ਹੇ ਵਿੱਚ ਨਾ ਰੱਖੋ। ਪਾਣੀ ਅਤੇ ਤਰਲ ਚੀਜ਼ਾਂ ਜ਼ਿਆਦਾ ਪੀਓ ਅਤੇ ਆਰਾਮ ਕਰੋ। ਮਲੇਰੀਆ ਦਾ ਮੱਛਰ ਹਫ਼ਤੇ ਵਿਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ। ਇਸ ਲਈ ਕੂਲਰਾਂ, ਗਮਲਿਆਂ, ਫ਼ਰੀਜ਼ਾਂ ਦੀਆ ਟਰੇਆਂ ਅਤੇ ਪਾਣੀ ਦੇ ਭਾਂਡਿਆਂ ਨੂੰ ਹਫ਼ਤੇ ਦੇ ਹਰੇਕ ਸ਼ੁੱਕਰਵਾਰ ਨੂੰ ਸਾਫ ਕਰਕੇ ਸੁੱਕਾ ਰੱਖਿਆ ਜਾਵੇ। ਇਸ ਸਮੇਂ ਰਮਨਦੀਪ ਕੌਰ ਏਐੱਨਐੱਮ, ਆਸ਼ਾ ਵਰਕਰ ਰਾਜਵੰਤ ਕੌਰ, ਜਤਿੰਦਰਜੀਤ ਕੌਰ ਅਤੇ ਸਰਕਾਰੀ ਹਾਈ ਸਕੂਲ ਪਿਆਰੇ ਆਣਾ ਹੈੱਡ ਟੀਚਰ ਸੁਖਵੀਰ ਕੌਰ ਅਤੇ ਹਰਜੀਤ ਸਿੰਘ ਕੰਪਿਊਟਰ ਟੀਚਰ ਸਾਰਾ ਸਟਾਫ਼ ਅਤੇ ਸਕੂਲੀ ਬੱਚੇ ਹਾਜ਼ਰ ਸਨ।