ਮਾਲਵਾ ਖਾਲਸਾ ਸਕੂਲ ’ਚ ਵਿਸ਼ਵ ਮਲੇਰੀਆ ਦਿਵਸ ਮਨਾਇਆ
ਮਾਲਵਾ ਖਾਲਸਾ ਸਕੂਲ ਫਿਰੋਜ਼ਪੁਰ ਵਿਖੇ ਮਨਾਇਆ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ
Publish Date: Sat, 25 Apr 2026 03:32 PM (IST)
Updated Date: Sat, 25 Apr 2026 03:34 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਦੀ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਮਾਲਵਾ ਖਾਲਸਾ ਸਕੂਲ ਫਿਰੋਜ਼ਪੁਰ ਵਿਖੇ ਮਨਾਇਆ ਗਿਆ। ਜਿਸ ਵਿਚ ਟੀਚਰਾਂ ਅਤੇ ਸਕੂਲੀ ਬੱਚਿਆਂ ਨੂੰ ਮਲੇਰੀਆ ਅਤੇ ਡੇਂਗੂ ਦੇ ਲੱਛਣ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਏਐੱਮਓ ਵੱਲੋਂ ਦੱਸਿਆ ਗਿਆ ਕਿ ਮਲੇਰੀਆ ਦਾ ਮੱਛਰ ਪਾਣੀ ਵਿਚ ਪੈਦਾ ਹੈ ਇਸ ਕਰ ਕੇ ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਰਹਿਣ ਦਿੱਤਾ ਜਾਵੇ। ਘਰਾਂ ਵਿਚ ਫਰਿੱਜ ਦੀ ਬੈਂਕ ਸਾਈਡ ਤੇ ਲੱਗੀ ਵੇਸਟ ਪਾਣੀ ਦੀ ਟਰੇਅ ਨੂੰ ਹਫਤੇ ਵਿਚ ਇਕ ਵਾਰ ਜ਼ਰੂਰ ਸਾਫ਼ ਕੀਤਾ ਜਾਵੇ, ਹਵਾਦਾਰ ਕਲੂਰਾਂ ਨੂੰ ਵੀ ਹਫਤੇ ਵਿਚ ਇਕ ਵਾਰ ਜ਼ਰੂਰ ਸਾਫ਼ ਕੀਤਾ ਜਾਵੇ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕੀਤੀ ਜਾਵੇ, ਬੁਖਾਰ ਹੋਣ ਤੇ ਨੇੜੇ ਦੀ ਸਿਹਤ ਸੰਸਥਾ ਤੋਂ ਖੂਨ ਦੀ ਜਾਂਚ ਕਰਵਾਈ ਜਾਵੇ ਅਤੇ ਪਾਜ਼ੇਟਿਵ ਆਉਣ ਤੇ ਮਲੇਰੀਆ ਦੀ ਦਵਾਈ ਸਰਕਾਰੀ ਸਿਹਤ ਸੰਸਥਾਵਾਂ ਤੋਂ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਅਜਿਹੇ ਛੋਟੀਆਂ ਸਾਵਧਾਨੀਆ ਕਰ ਕੇ ਮਲੇਰੀਆ ਨੂੰ ਫ਼ੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਮੈਂਬਰ ਕੰਵਲਜੀਤ ਸਿੰਘ ਏਐੱਮਓ, ਰਮਨ ਕੁਮਾਰ, ਰਾਕੇਸ਼ ਕੰਬੋਜ਼ ਅਤੇ ਮਾਲਵਾ ਖਾਲਸਾ ਸਕੂਲ ਦੇ ਟੀਚਰ ਵੀ ਹਾਜ਼ਰ ਸਨ।